ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼ੋਧ ਕਰ ਸਕਦੀ ਹੈ ?

Sikh Gurudwara Act 1925: ਭੰਗਵੰਤ ਮਾਨ ਵੱਲ਼ੋ ਆਪਣੇ ਟਵੀਟਰ ਤੇ ਇਹ ਲਿਖਕੇ ਪੁਰੇ ਪੰਜਾਬ ਦੇ ਵਿੱਚ ਤਹਿਲਕਾ ਮਚਾ ਦਿਤਾ ਹੈ ਕਿ ਉਹ ਸਿੱਖ ਗੁਰੂਦਆਰਾ ਐਕਟ 1925 ਦੇ ਵਿੱਚ ਨਵੀਂ ਧਾਰ ਜੋੜਨ ਜਾ ਰਹੇ ਹਨ ਜਿਸ ਦੇ ਤਹਿਤ ਸ੍ਰੀ ਹਰਮਿੰਦਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦਾ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੁਣ ਕਿਸੇ ਇਕ ਟੀ.ਵੀ. ਚੈਨਲ ਕੋਲ ਨਾ ਰਹਿਕੇ ਆਮ ਲੋਕਾਂ ਕੋਲ ਮੁਫਤ ਕੀਤਾ ਜਾਵੇਗਾ ਅਤੇ ਇਸ ਦੇ ਲਈ ਲੋਕਾਂ ਕੋਲੋਂ ਕੋਈ ਪੈਸੇ ਨਹੀ ਲਏ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਆਿ ਹੈ ਕ ਿਵਾਹਗਿੁਰੂ ਜੀ ਦੇ ਅਸ਼ੀਰਵਾਦ ਸਦਕਾ ਕੱਲ੍ਹ ਇਕ ਇਤਹਿਾਸਕਿ ਫ਼ੈਸਲਾ ਕਰਨ ਜਾ ਰਹੇ ਹਾਂ। ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸੱਿਖ ਗੁਰਦੁਆਰਾ ਐਕਟ 1925 ਵਚਿ ਇਕ ਨਵੀਂ ਧਾਰਾ ਜੋੜ ਰਹੇ ਹਾਂ ਕ ਿਹਰਮਿੰਦਰ ਸਾਹਬਿ ਜੀ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫਤ ਹੋਵੇਗਾ। ਮੁੱਖ ਮੰਤਰੀ ਨੇ ਕਹਿਾ ਨੌ ਟੈਂਡਰ ਰਕਿੁਆਇਰਡ। ਕੱਲ ਕੈਬਨਟਿ ਵਚਿ 20 ਜੂਨ ਨੂੰ ਵਧਿਾਨ ਸਭਾ ’ਚ ਮਤਾ ਆਵੇਗਾ।

 Sikh Gurudwara Act 1925 Ammendment on gurbani
Sikh Gurudwara Act 1925 Ammendment on gurbani

ਗੁਰਬਾਣੀ ਦੇ ਪ੍ਰਸਾਰਣ ਦੀ ਤਾਜਾ ਸਥਿਤੀ ਕੀ ਹੈ ?

ਆਪ ਦੀ ਜਾਣਕਾਰੀ ਲਈ ਦੱਸ ਦਿੰਨੇ ਹਾਂ ਕਿ ਹੁਣ ਤੱਕ ਸ੍ਰੀ ਹਰਮਿੰਦਰ ਸਾਹਿਬ ਵਿਖੇ ਗੁਰਬਾਣੀ ਦਾ ਲਾਇਵ ਪ੍ਰਸਾਰਣ ਤੁਸੀਂ ਸਿਰਫ ਪੀ.ਟੀ.ਸੀ. ਚੈਨਲ ਤੇ ਹੀ ਵੇਖ ਸਕਦੇ ਸੀ। ਇਸ ਐਕਟ ਵਿੱਚ ਸ਼ੋਧ ਤੋਂ ਬਾਅਦ ਹੁਣ ਤੁਸੀਂ ਕਿਸੇ ਵੀ ਧਾਰਮਿਕ ਚੈਨਲ ਜਾ ਵੈਬਸਾਇਟ ਤੇ ਜਾਕੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੇਖ ਸਕਦੇ ਹੋ।

ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋ Sikh Gurudwara Act 1925 ਵਿੱਚ ਸ਼ੋਧ ਸਬੰਧੀ ਪ੍ਰਤਿਿਕ੍ਰਆ।

ਪੀ.ਟੀ.ਸੀ. ਨੈਟਵਰਕ ਜਿਸ ਵਿੱਚ ਇਕ ਵੱਡਾ ਸ਼ੇਅਰ ਅਕਾਲੀ ਦੱਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਹੈ ਸੋ ਇਸ ਖਬਰ ਤੋਂ ਬਾਅਦ ਸੁਖਬੀਰ ਬਾਦਲ ਦੀ ਪ੍ਰਤੀਕ੍ਰਿਆ ਆਉਣੀ ਲਾਜਮੀ ਸੀ। ਸੁਖਬੀਰ ਬਾਦਲ ਵੱਲ਼ੋ ਇਸ ਮੱਸਲੇ ਉਤੇ ਪ੍ਰਤੀਕ੍ਰਿਆ ਦਿੰਦਿਆ ਕਿਹਾ ਹੈ ਕਿ ਭਗਵੰਤ ਮਾਨ ਗੁਰੂਦੁਆਰਿਆਂ ਵਿੱਚ ਮੱਥਾ ਟੇਕਣ ਦੀ ਬਜਾਏ ਸਿੱਧਾ ਮੱਥਾ ਲਗਾ ਰਿਹਾ ਹੈ ਅਤੇ ਇਸਦੇ ਬੜੇ ਹੀ ਗੰਭੀਰ ਨਤੀਜੇ ਉਨਾਂ ਨੂੰ ਭੁਗਤਣੇ ਪੈਣਗੇ। ਅੱਗੇ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੁੰ ਸਿੱਖਾਂ ਦੇ ਮੱਸਲਿਆਂ ਵਿੱਚ ਦਖਲ ਅੰਦਾਜੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਮੌਕੇ ਉਨਾਂ ਨੇ ਲੋਕਾਂ ਨੂੰ ਵੀ ਇਕ ਸੰਦੇਸ਼ ਦਿੱਤਾ ਹੈ ਕਿ ਉਨਾਂ ਦਾ ਸ਼ੱਕ ਸਹੀ ਸਾਬਤ ਹੋ ਰਿਹਾ ਹੈ, ਆਮ ਆਦਮੀ ਪਾਰਟੀ ਦੀ ਇਹ ਸਰਕਾਰ ਅਤੇ ਉਸਦਾ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਧਰਮ ਦੇ ਮੱਸਲਿਆਂ ਉਤੇ ਦੱਖਲ ਅੰਦਾਜੀ ਕਰਕੇ ਹੌਲੀ ਹੌਲੀ ਸਿੱਥ ਧਰਮ ਦੀਆਂ ਸੰਸਥਾਵਾਂ ਉਪਰ ਕੱਬਜੇ ਵੱਲ ਪੁੱਟਿਆ ਗਿਆ ਪਹਿਲਾ ਕਦਮ ਹੈ।

ਹਰਪਾਲ ਸਿੰਘ ਚੀਮਾ ਵੱਲੋ Sikh Gurudwara Act 1925 ਵਿੱਚ ਸ਼ੋਧ ਸਬੰਧੀ ਪ੍ਰਤਿਿਕ੍ਰਆ।

ਇਸ ਮੌਕੇ ਸ਼ਿਰੋਮਣੀ ਅਕਾਲੀ ਦੱਲ ਦੇ ਸੀਨਿਅਰ ਮੈਂਬਰ ਹਰਪਾਲ ਸਿੰਘ ਚੀਮਾ ਵੱਲੋ ਵੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ ਉਨਾਂ ਵੱਲ਼ੋ ਟਵੀਟ ਕਰਕੇ ਆਪਣੇ ਰੋਸ਼ ਜਾਹਿਰ ਕੀਤਾ ਗਿਆ ਉਨਾਂ ਵੱਲ਼ੋ ਆਪਣੇ ਟਵੀਟ ਵਿੱਚ ਲਿਿਖਆ ਹੈ ਕਿ ਸੱਿਖ ਕੌਮ ਨੇ ਪਾਰਲੀਮੈਂਟ ਦੇ ਇਸ ਐਕਟ ਅਧੀਨ ਗੁਰੂ ਘਰਾਂ ਸਬੰਧੀ ਫੈਸਲੇ ਲੈਣ ਲਈ ਵੋਟਾਂ ਰਾਹੀਂ ਚੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਹੋਈ ਹੈ। ਕੀ ਉਪਰੋਕਤ ਕਮੇਟੀ ਨੇ ਅਜਹਿਾ ਕੋਈ ਮਤਾ ਇਸ ਸਬੰਧੀ ਪਾਸ ਕੀਤਾ ਹੈ? ਉਸ ਤੋਂ ਬਨਿਾ ਪਾਰਲੀਮੈਟ ਵੀ ਇਸ ਐਕਟ ਵੱਿਚ ਸੋਧ ਨਹੀਂ ਕਰ ਸਕਦੀ। ਕੇਜਰੀਵਾਲ ਦੇ ਹੁਕਮਾਂ ਤਹਤਿ ਕੀਤੇ ਜਾ ਰਹੇ ਇਸ ਪੰਥ ਵਰਿੋਧੀ ਕਾਰਜ ਨੂੰ ਸੱਿਖ ਕੌਮ ਕਦੀ ਵੀ ਬਰਦਾਸ਼ਤ ਨਹੀ ਕਰੇਗੀ।

ਕਿ ਪੰਜਾਬ ਸਕਕਾਰ ਇਸ ਤਰਾਂ ਦੀ ਸ਼ੋਧ ਕਰ ਸਕਦੀ ਹੈ (ਟੈਕਨਿਕਲ ਪੁਆਇੰਟ)

ਇਹ ਤਾਂ ਹੋਈ ਰਾਜਨਿਤੀਕ ਖਿੱਚ ਧੁਹ ਹੁਣ ਆਪਾਂ ਗੱਲ ਕਰਦੇ ਹਾਂ ਟੈਨਨਿਕਲ ਪੁਆਇੰਟ ਦੀ ਕਿ ਪੰਜਾਬ ਸਰਕਾਰ ਕੋਲ ਕੋਈ ਇਹੋ ਜਿਹਾ ਅਧਿਕਾਰ ਹੈ ਜਿਸਦੇ ਤਹਿਤ ਉਹ Sikh Gurudwara Act 1925 ਵਿੱਚ ਸ਼ੋਧ ਕਰ ਸਕਦੀ ਹੈ? ਇਸ ਦਾ ਉੱਤਰ ਜਾਣਨ ਤੋ ਪਹਿਲਾਂ ਤੁਹਾਨੂੰ ਪੰਡਿਤ ਜਵਾਹਰਲਾਲ ਨੇਹਰੂ ਅਤੇ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ  ਦੱਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੇ ਹੋਏ ਸਮਝੌਤੇ ਬਾਰੇ ਦੱਸਦੇ ਹਾਂ। 1959 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਐਸਜੀਪੀਸੀ ਨੇ ਮੈਂਬਰਾਂ ਨੂੰ ਵਧਾਉਣ ਲਈ ਤੇ ਪੈਪਸੂ ਦੇ ਮੈਂਬਰਾਂ ਨੂੰ ਸਿੱਧਾ ਐਸਜੀਪੀਸੀ ਵਿੱਚ ਭੇਜਣ ਲਈ Sikh Gurudwara Act 1925 ਵਿੱਚ ਸੋਧ ਕਰਨ ਲਈ ਇਕ ਬਿੱਲ ਲਿਆਂਦਾ। ਜਿਸਦੇ ਵਿਰੋਧ ਵਜੋਂ ਮਾਸਟਰ ਤਾਰਾ ਸਿੰਘ ਦੀ ਅਗੁਵਾਈ ਵਿਚ ਪੰਜਾਬ ਦੇ ਹਿਤਾਂ ਨੂੰ ਬਚਾਉਣ ਲਈ ਇਕ ਵਿਸ਼ਾਲ ਲਹਿਰ ਚਲਾਉਣ ਦੀ ਘੋਸ਼ਣਾ ਕੀਤੀ ਅਤੇ ਮਰਨ ਵਰਤ ਤੇ ਬੈਠ ਗਏ। ਚਾਰੇ ਪਾਸੇ ਤੋਂ ਸਰਕਾਰ ਉਪਰ ਦਬਾਅ ਪੈ ਰਿਹਾ ਸੀ। ਜਿਸ ਕਾਰਨ ਉਸ ਸਮੇਂ ਪੰਡਿਤ ਜਵਾਹਰਲਾਲ ਨਹਿਰੂ ਵਲੋ ਮਾਸਟਰ ਤਾਰਾ ਸਿੰਘ ਨੂੰ ਚਾਹ ਤੇ ਸਦਾ ਦਿੱਤਾ ਗਿਆ ਅਤੇ ਆਪਸੀ ਸਹਿਮਤੀ ਬਣਾਈ ਗਈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਕੇਂਦਰ ਸਰਕਾਰ Sikh Gurudwara Act 1925 ਵਿੱਚ ਕਿਸੇ ਕਿਸਮ ਦੀ ਸੋਧ ਨਹੀਂ ਕਰ ਸਕਦੀ।

ਇਸ ਤਰ੍ਹਾਂ ਭਗਵੰਤ ਮਾਨ ਨੂੰ ਇਸ ਬਿੱਲ ਨੂੰ ਸੋਧ ਕਰਵਾਉਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੈਬਿਨੇਟ ਵਿੱਚ ਬਿੱਲ ਪਾਸ ਕਰਵਾਕੇ ਇਸ ਬਿੱਲ ਨੂੰ ਸੈਂਟਰ ਸਰਕਾਰ ਨੂੰ ਭੇਜਣਾ ਪਵੇਗਾ ਅਤੇ ਸੈਂਟਰ ਸਰਕਾਰ ਨੂੰ ਇਸ ਨੂੰ ਪਾਸ ਕਰਨ ਤੋਂ ਪਹਿਲਾਂ ਐਸਜੀਪੀਸੀ ਦੀ ਪ੍ਰਵਾਨਗੀ ਲੈਣੀ ਪਵੇਗੀ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ