ਕਿ ਸਮਾਰਫੋਨ ਬਰਾਂਡ Realme ਤੁਹਾਡੀ ਜਾਸੂਸੀ ਕਰ ਰਿਹਾ ?

Is Realme Phone Safe for Privacy: ਭਾਰਤ ਵਿੱਚ ਮਸ਼ਹੁਰ ਸਮਾਰਟਫੋਨ ਬ੍ਰਾਂਡ Realme ਉਪਰ ਜਾਸੂਸੀ ਕਰਨ ਅਤੇ ਡਾਟਾ ਲੀਕ ਕਰਨ ਦਾ ਭਿਆਨਕ ਆਰੋਪ ਲਗਾਇਆ ਗਿਆ ਹੈ। ਜਿਵੇਂ ਹੀ ਇਹ ਖਬਰ ਵਾਇਰਲ ਹੋਈ ਤਾਂ ਇਸਨੇ ਸਮਾਰਟਫੋਨ ਯੁਜਰਜ ਵਿੱਚ ਤਹਿਲਕਾ ਮਚਾ ਦਿੱਤਾ ਹੈ। ਜੀ ਹਾਂ ਇਕ ਵਿਅਕਤੀ ਵੱਲੋ ਟਵੀਟਰ ਤੇ ਇਸ ਗੱਲ ਦੀ ਸ਼ਿਕਾਇਤ ਕੀਤੀ ਗਈ ਕਿ ਰਿਅਲਮੀ ਕੰਪਨੀ ਦੇ ਫੋਨ ਵਿੱਚ ਇਹੋ ਜਿਹਾ ਫੀਚਰ ਹੈ ਜਿਸ ਨਾਲ ਉਹ ਮੇਰਾ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ। ਕੇਂਦਰੀ ਸੂਚਨਾ ਅਤੇ ਟੈਕਨਾਲਾਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਉਹ ਜਲਦ ਹੀ ਇਸਦੀ ਜਾਂਚ ਸ਼ੁਰੂ ਕਰਵਾਏਗੀ।

Is Realme Phone Safe for Privacy
Is Realme Phone Safe for Privacy

ਆਖਿਰ ਇਹ ਰੌਲਾ ਪਿਆ ਕਿਵੇਂ ?

ਟਵਿੱਟਰ ਦੇ ਇਕ ਯੁਜਰ ਵੱਲੋ ਦਾਅਵਾ ਕੀਤਾ ਗਿਆ ਕਿ ਕੰਪਨੀ ਰੀਅਲਮੀ ਵੱਲੋ ਆਪਣੇ ਸਮਾਰਟਫੋਨਾਂ ਵਿੱਚ ਐਨਹਾਂਸਡ ਇੰਟੈਲੀਜੈਂਟ ਸਰਵਿਿਸਜ” ਦਾ ਫੀਚਰ ਬਾਈ ਡਿਫਾਲਟ ਆਨ ਕੀਤਾ ਹੋਇਆ ਹੈ ਜੋ ਉਪਭੋਗਤਾ ਦੀ ਕਾਲ ਡਿਟੇਲ, ਐਸ.ਐਮ.ਐਸ. ਅਤੇ ਲੋਕੇਸ਼ਨ ਟਰੈਕਿੰਗ ਵਰਗੀ ਸੰਵੇਦਨਸ਼ੀਨ ਜਾਣਕਾਰੀਆਂ ਨੂੰ ਉਨਾਂ ਤੋ ਬਿਨਾਂ ਪੁੱਛੇ ਟਰੈਕ ਕਰ ਰਿਹਾ ਹੈ।

ਕਿਸ ਤਰਾਂ ਆਪਣੇ ਫੋਨ ਵਿੱਚ ਇਹ ਫੀਚਰ ਲੱਭ ਸਕਦੇ ਹੋ 

ਆਪਣੇ ਪਾਠਕਾਂ ਦੀ ਸਹੁਲੀਅਤ ਲਈ ਦੱਸ ਦਈਏ ਕੀ ਐਨਹਾਂਸਡ ਇੰਟੈਲੀਜੈਂਟ ਸਰਵਿਿਸਚ ਦਾ ਫੀਚਰ ਫੋਨ ਵਿੱਚ ਲੱਭਣਾ ਥੋੜਾ ਮੁਸ਼ਕਿਲ ਹੈ ਪਰ ਜੇਕਰ ਤੁਸੀ ਇਨਾਂ ਸਟੈਪ ਨੁੰ ਫਾਲੋ ਕਰੋਂਗੇ ਤਾਂ ਤੁਸੀ ਵੀ ਆਪਣੇ ਫੋਨ ਦੇ ਇਸ ਫੀਚਰ ਤੱਕ ਪਹੁੰਚ ਸਕਦੇ ਹੋ: ਇਸ ਨੂੰ ਸਰਚ ਕਰਨ ਲਈ ਤੁਹਾਨੂੰ ਸੈਟਿੰਗ – ਐਕਸਟ੍ਰਾ ਸੈਟਿੰਗ – ਸਸਿਟਮ ਸਰਵਸਿੀਜ਼ ਦੇ ਅੰਦਰ ਜਾਣਾ ਪਵੇਗਾ।

ਇਸ ਫੀਚਰ ਨਾਲ ਕਿ ਨੁਕਸਾਨ ਹੋ ਸਕਦਾ ਹੈ

ਜੇਕਰ Realme ਕੰਪਨੀ ਵੱਲੋਂ ਇਹੋ ਜਿਹਾ ਕੀਤਾ ਗਿਆ ਹੈ ਤਾਂ ਇਹ ਗੱਲ ਬਹੁਤ ਗਲਤ ਹੈ ਕਿਉਂਕਿ ਸਮਾਰਟਫੋਨ ਕੰਪਨਿਆਂ ਹੁਣ ਤੁਹਾਡੇ ਨਿੱਜੀ ਡਾਟਾ ਨੁੂੰ ਵਰਤ ਕੇ ਤੁਹਾਨੁੰ ਵਰਗਲਾ ਸਕਦੀ ਹੈ ਅਤੇ ਆਪਣੇ ਮੁਤਾਬਿਕ ਤੁਹਾਨੂੰ ਸਿਰਫ ਉਹੀ ਚੀਜਾਂ ਵਿਖਾਈਆਂ ਜਾਣਗੀਆ ਜਿਸ ਨਾਲ ਉਨਾਂ ਨੁੰ ਮੁਨਾਫਾ ਹੋਵੇ ਅਤੇ ਬਾਕੀ ਵਧੀਆ ਪਰੋਡਕਟ ਤੁਸੀ ਵੇਖ ਹੀ ਨਹੀ ਸਕੋਂਗੇ।

Realme ਕੰਪਨੀ ਦੀ ਪ੍ਰਤੀਕ੍ਰਿਆ

Realme ਕੰਪਨੀ ਵਲੋਂ ਇਸ ਸਬੰਧੀ ਦੱਸਿਆ ਹੈ ਕਿ ਇਹ ਫੀਚਰ ਚਰਗਿੰਗ ਨੂੰ ਹੋਰ ਤੇਜ਼ ਬਣਾਉਣ ਅਤੇ ਵਾਲਪੇਪਰਾਂ ਸਮੇਤ ਵਅਿਕਤੀਗਤ ਵਿਸ਼ੇਸ਼ਤਾਵਾਂ ਨੂੰ ਬਹਿਤਰ ਬਣਾਉਣ ਲਈ ਇਕੱਤਰ ਕੀਤਾ ਗਿਆ ਹੈ।

Mehak Tv News ਦੀ ਰਾਇ

ਸਾਡੇ ਮੁਤਾਬਿਕ ਜਦੋਂ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਸਾਨੂੰ ਕਿਸੇ ਉਪਰ ਦੋਸ਼ ਨਹੀਂ ਲਗਾਉਣੇ ਚਾਹੀਦੇ।ਜੇਕਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ Realme ਕੰਪਨੀ ਨੇ ਜਾਣਬੁੱਝ ਕੇ ਜਾਸੂਸੀ ਕੀਤੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਸਮਾਰਟਫੋਨ ਕੰਪਨੀਆਂ ਵਿੱਚ ਕੰਪੀਟੀਸ਼ਨ ਇਨਾ ਜ਼ਿਆਦਾ ਵੱਧ ਗਿਆ ਹੈ ਕਿ ਇਕ ਕੰਪਨੀ ਆਪਣਾ ਮਾਲ ਵੇਚਣ ਲਈ ਦੂਸਰੀ ਕੰਪਨੀ ਖ਼ਿਲਾਫ਼ ਗ਼ਲਤ ਪ੍ਰਚਾਰ ਕਰਵਾ ਦਿੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਦੁਸਰੀ ਕੰਪਨੀਆਂ ਰੀਅਲਮੀ ਫੋਨ ਨੂੰ ਬਦਨਾਮ ਕਰਕੇ ਆਪਣੇ ਫੋਨ ਵੇਚਣਾ ਚਾਹੁੰਦੀ ਹੋਵੇ। ਇਸ ਲਈ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਆਪਣੀ ਪੁਰੀ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਸਾਨੂੰ ਇਸ ਬਰਾਂਡ ਦਾ ਫੋਨ ਵਰਤਨਾ ਚਾਹੀਦਾ ਹੈ ਕੀ ਨਹੀ। ਇਹ ਫੈਸਲਾ ਲੈਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ ਕਿਉਂਕਿ ਅਸੀਂ ਸਭ ਨਾਲੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਮਾਰਕਿਟ ਵਿੱਚ ਕਿ ਚੱਲ ਰਿਹਾ ਹੈ। ਇਸ ਲਈ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਇਹ ਲੇਖ ਸ਼ੇਅਰ ਕਰੋ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ