Minimum Pension in NPS : ਸਰਕਾਰੀ ਮੁਲਾਜ਼ਮਾਂ ਲਈ ਖੁਸਖਬਰੀ, NPS ਵਿੱਚ ਹੁਣ ਮਿਲੂਗੀ ਘੱਟੋ ਘੱਟ 45% ਪੈਨਸ਼ਨ, ਸਰਕਾਰ ਕਰ ਰਹੀ ਹੈ ਪੈਨਸ਼ਨ ਵਿੱਚ ਵੱਡਾ ਬਦਲਾਅ

Minimum Pension in NPS : ਪੁਰਾਣੀ ਪੈਨਸ਼ਨ vs NPS ਨਵੀਂ ਪੈਨਸ਼ਨ ਸਕੀਮ ਦੇ ਸ਼ਸ਼ੋਪੰਜ ਵਿੱਚ ਪਈ ਕੇਂਦਰ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਵਿੱਚ ਭਾਰੀ ਬਦਲਾਅ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਇਕ ਵਿੱਤ ਸਬੰਧੀ ਕਮੇਟੀ ਬਣਾਈ ਗਈ ਹੈ ਜੋਕਰ ਮਾਰਕੀਟ ਦੇ ਹਾਲਾਤ ਮੁਤਬਿਕ ਇਹੋ ਜਿਹਾ ਪਲਾਨ ਦੇਵੇ ਜਿਸ ਨਾਲ ਮੁਲਾਜ਼ਮ ਨੂੰ ਵੱਧ ਤੋਂ ਵੱਧ ਫ਼ਾਇਦਾ ਹੋਵੇ ਤੇ ਸਰਕਾਰ ਦੇ ਖਜ਼ਾਨੇ ਉਪਰ ਘੱਟ ਤੋਂ ਘਟ ਦਬਾਅ ਆਵੇ। ਹੁਣ ਸਰਕਾਰ ਤਨਖਾਹ ਦਾ 40-45% ਹਿਸਾ ਬਤੌਰ ਪੈਨਸ਼ਨ ਨਵੀਂ ਪੈਨਸ਼ਨ ਸਕੀਮ ਵਿੱਚ ਦੇਣ ਜਾ ਰਹੀ ਹੈ।

ਕਿਉਂ ਕਰਨ ਜਾ ਰਹੀ ਹੈ Minimum Pension in NPS ਵਿੱਚ ਵੱਡਾ ਬਦਲਾਅ?

ਵਿਰੋਧੀ ਧਿਰ ਦੀਆਂ ਜਿਹੜੇ ਵੀ ਸੂਬੇ ਵਿੱਚ ਸਰਕਾਰਾਂ ਨੇ ਉਨ੍ਹਾਂ ਨੇ ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਲੱਗਾ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੇ ਸੂਬਿਆਂ ਵਿੱਚ ਚੋਣਾਂ ਹੁੰਦੀਆਂ ਨੇ ਵਿਰੋਧੀ ਧਿਰ ਉੱਥੇ ਪੁਰਾਣੀ ਪੈਨਸ਼ਨ ਸਕੀਮ ਦਾ ਮੁੱਦਾ ਚੁੱਕ ਦਿੰਦੀ ਹੈ ਅਤੇ ਮੁਲਾਜ਼ਮਾਂ ਦੀਆਂ ਵੋਟਾਂ ਨੂੰ ਪ੍ਰਭਾਵਿਤ ਕਰ ਦਿੰਦੇ ਹਨ।

ਇਸ ਲਈ ਸੈਂਟਰ ਸਰਕਾਰ ਨੇ ਹੁਣ ਇਹ ਫੈਸਲਾ ਲਿਆ ਹੈ ਕਿ ਉਹ ਹੁਣ ਪੁਰਾਣੀ ਪੈਨਸ਼ਨ ਸਕੀਮ ਦਾ ਮੁੱਦਾ ਹੀ ਖਤਮ ਕਰ ਦੇਣਗੇ। ਨਵੀਂ ਪੈਨਸ਼ਨ ਸਕੀਮ ਵਿੱਚ ਭਾਰੀ ਬਦਲਾਅ ਕਰਕੇ ਇਸਨੂੰ ਇਨਾ ਆਕਰਸ਼ਕ ਬਣਾ ਦਿੱਤਾ ਜਾਵੇਗਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਵਾਲੇ ਪਾਸੇ ਜਾਣ ਦੀ ਲੋੜ ਹੀ ਨਹੀਂ ਪਵੇਗੀ।

ਨਵੀਂ ਪੈਨਸ਼ਨ ਸਕੀਮ ( NPS) ਵਿੱਚ ਮੁਲਾਜ਼ਮਾਂ ਨੂੰ ਕਿ ਦੇ ਰਹੀ ਹੈ ਸਰਕਾਰ ?

ਅੱਜ ਦੀ ਗੱਲ ਕਰੀਏ ਤਾਂ ਨਵੀਂ ਪੈਨਸ਼ਨ ਸਕੀਮ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਬੇਸਿਕ ਸੈਲਰੀ ਦਾ 10 ਫੀਸਦੀ ਹਿੱਸਾ ਦੇਣਾ ਪੈਂਦਾ ਹੈ ਤੇ ਸਰਕਾਰ 14 ਫੀਸਦੀ ਹਿੱਸਾ ਪਾਉਂਦੀ ਹੈ। ਉਸ ਸਮੇਂ ਮਾਰਕੀਟ ਵਿੱਚ ਜੋਂ ਉਤਰਾ ਚੜਾਵ ਹੁੰਦਾ ਹੈ ਉਸ ਮੁਤਬਿਕ ਰਿਟਰਨ ਕਰਮਚਾਰੀ ਨੂੰ ਮਿਲਦਾ ਹੈ। ਜੇਕਰ ਅੱਜ ਮਾਰਕੀਟ ਚੜੀ ਹੋਈ ਹੈ ਤਾਂ ਕਰਮਚਾਰੀ ਨੂੰ ਮੁਨਾਫ਼ੇ ਦਾ ਲਾਭ ਮਿਲੇਗਾ ਜੇਕਰ ਮਾਰਕੀਟ ਵਿਚ ਗਿਰਾਵਟ ਆਈ ਹੋਈ ਹੈ ਤਾਂ ਉਸ ਕੇਸ ਵਿਚ ਕਰਮਚਾਰੀ ਨੂੰ ਘਾਟਾ ਹੋਵੇਗਾ। ਇਸ ਲਈ ਸਰਕਾਰੀ ਮੁਲਾਜ਼ਮ ਦੇ ਮਨ ਵਿੱਚ ਇਹ ਦਰ ਬੰਨ੍ਹਿਆ ਹੋਇਆ ਹੈ ਕਿ ਜਦੋਂ ਉਹ ਰਿਟਾਇਰ ਹੋਣਗੇ ਤਾਂ ਕਿਤੇ ਮਾਰਕੀਟ ਗਿਰਾਵਟ ਵਾਲੀ ਹੋਈ ਤਾਂ ਉਨ੍ਹਾਂ ਦੀ ਐਨੇ ਸਾਲ ਦੀ ਜੋੜੀ ਕਮਾਈ ਮਿੱਟੀ ਨਾਂ ਹੋ ਜਾਵੇ।

ਪੁਰਾਣੀ ਪੈਨਸ਼ਨ ਸਕੀਮ ਵਿੱਚ ਮੁਲਾਜ਼ਮਾਂ ਨੂੰ ਕੀ ਸਹੂਲੀਅਤ ਮਿਲਦੀ ਸੀ ?

ਜਿੱਥੇ ਨਵੀਂ ਪੈਨਸ਼ਨ ਸਕੀਮ ਬੜੀ ਹੀ ਗੁੰਝਲਦਾਰ ਅਤੇ ਸਮਝ ਤੋਂ ਬਾਹਰ ਹੈ ਉਥੇ ਹੀ ਪੁਰਾਣੀ ਪੈਨਸ਼ਨ ਸਕੀਮ ਵਿੱਚ ਮੁਲਾਜ਼ਮਾਂ ਨੂੰ ਬਹੁਤ ਲਾਭ ਮਿਲਦਾ ਸੀ। ਜਦੋਂ ਕਰਮਚਾਰੀ ਰਿਟਾਇਰ ਹੁੰਦਾ ਸੀ ਤਾਂ ਉਸਦੀ ਆਖਰੀ ਡਰਾਅ ਕੀਤੀ ਬੇਸੀਕ ਤਨਖਾਹ ਦਾ 50 ਫੀਸਦੀ ਪੈਨਸ਼ਨ ਮਿਲਦੀ ਸੀ ਅਤੇ ਜੀ. ਪੀ. ਐੱਫ. ਫੰਡ ਉਪਰ 8.5 ਫੀਸਦੀ ਰੀਟਰਨ ਮਿਲਦਾ ਸੀ ਜਿਸ ਨਾਲ ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀ ਦਾ ਬੁਢਾਪਾ ਸੌਖਾ ਲੰਘ ਜਾਂਦਾ ਸੀ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ