Missing Titan Submarine: ਟਾਈਟੈਨਕਿ ਜਹਾਜ਼ ਦਾ ਮਲਬਾ ਵੇਖਣ ਗਈ ਪਣਡੁੱਬੀ ਵਿੱਚ ਸਵਾਰ 5 ਯਾਤਰੀਆਂ ਦੀ ਹੋਈ ਮੌਤ

Missing Titan Submarine: ਜਿਸ ਗੱਲ ਦਾ ਡਰ ਸੀ ੳਹੀ ਹੋਇਆ। ਟਾਇਟੈਨਿਕ ਜਹਾਜ ਦੇ ਮਲਬੇ ਨੂੰ ਵੇਖਣ ਗਈ ਪਣਡੁਬੀ ਵਿੱਚ ਸਵਾਰ ਸਾਰੇ ਪੰਜ ਯਾਤਰੀਆਂ ਨੂੰ ਅਮਰੀਕੀ ਕੋਸ਼ਟ ਗਾਰਡ ਵੱਲੋ ਉਨਾਂ ਦੀ ਮੌਤ ਦੀ ਘੋਸ਼ਣਾ ਕਰ ਦਿੱਤੀ ਹੈ।19 ਜੂਨ ਨੂੰ ਗਈ ਪਣਡੁਬੀ ਕੋਲ ਸਿਰਫ 96 ਘੰਟੇ ਦੀ ਆਕਸਿਜਨ ਮੌਜੁਦ ਸੀ ਅਤੇ ਇਸ ਉਹ ਸਮਾਂ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ ਅਮਰੀਕੀ ਕੋਸ਼ਟ ਗਾਰਡ ਨੁੰ ਇਸ ਪਣਡੁਬੀ ਟਾਇਟਨ ਦਾ ਨਿਚਲਾ ਹਿੱਸਾ ਪ੍ਰਾਪਤ ਹੋਇਆ ਹੈ ਜਿਸ ਤੋਂ ਇਹ ਸ਼ੱਕ ਯਕੀਨ ਵਿੱਚ ਬਣ ਗਿਆ ਹੈ ਕਿ ਇਹ ਪਣਡੁਬੀ ਟਾਇਟੈਨਿਕ ਜਹਾਜ ਦੇ ਮਲਬੇ ਹੇਠਾਂ ਦੱਬ ਕੇ ਤਬਾਹ ਹੋ ਗਿਆ ਹੋਣਾ ਹੈ ਅਤੇ ਉਸ ਵਿੱਚ ਸਵਾਰ ਸਾਰੇ ਯਾਤਰੀ ਮਾਰੇ ਗਏ ਹੋਣੇ।

Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ

19 ਜੂਨ 2023 ਨੂੰ ਇੱਕ ਪਣਡੁੱਬੀ ਜਿਸ ਵਿੱਚ 5 ਲੋਕੀਂ ਸਵਾਰ ਸਨ, ਜੋਂ ਸਮੁੰਦਰ ਵਿੱਚ 111 ਸਾਲ ਪਹਿਲਾਂ ਹੋਏ ਹਾਦਸੇ ਵਾਲਾ ਜਹਾਜ਼ ਟਾਈਟੈਨਿਕ ਦੇ ਮਲਬੇ ਨੂੰ ਵੇਖਣ ਗਏ ਸੀ ਉਹ ਖ਼ੁਦ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਅੱਜੇ ਤੱਕ ਇਹ ਪਣਡੁੱਬੀ ਵਾਪਿਸ ਨਹੀਂ ਮੁੜੀ। ਇਸ ਪਣਡੁੱਬੀ ਕੋਲ ਸਿਰਫ ਅੱਜ ਰਾਤ ਤੱਕ ਦੀ ਆਕਸੀਜਨ ਹੈ। ਜੇਕਰ ਅੱਜ ਰਾਤ ਇਸ ਪਣਡੁੱਬੀ ਦਾ ਨਹੀਂ ਪਤਾ ਚਲਦਾ ਤਾਂ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਉਸ ਵਿਚੋਂ ਕੋਈ ਇਨਸਾਨ ਜਿਉਂਦਾ ਬਾਹਰ ਨਹੀਂ ਆ ਸਕੇਗਾ।

Missing Titan Submarine Looks ਟਾਇਟਨ ਪਣਡੁੱਬੀ ਸਬਮਰਸੀਬਲ ਕਿਵੇਂ ਦੀ ਵਿਖਦੀ ਹੈ

ਇਹ ਪਣਡੁੱਬੀ 8 ਫੁੱਟ ਉੱਚੀ ਤੇ 9 ਫੁੱਟ ਚੌੜੀ ਹੈ ਇਸਦੀ ਕੁੱਲ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ ਲਗਭਗ 23000 ਪੌਂਡ ਵਜਨੀ ਹੈ । ਇਸ ਪਣਡੁੱਬੀ ਵਿਚ ਇਕ ਮਿੰਨੀ ਵੈਨ ਜਿੰਨੀ ਜਗ੍ਹਾ ਹੁੰਦੀ ਹੈ ਜਿਸ ਵਿਚ ਯਾਤਰੀ ਕਾਰ ਵਾਂਗੂੰ ਬੈਠੇ ਹੁੰਦੇ ਹਨ। ਪਣਡੁੱਬੀ ਦੀ ਯਾਤਰਾ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਘੱਟ ਤੋਂ ਘੱਟ ਖਾਣਾ ਖਾਣ ਤਾਂ ਜੋਂ ਗਹਿਰਾਈ ਵਿੱਚ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਹੋਰ ਵੀ ਪੜੋ : ਹੁਣ ਥੁੱਕ ਨਾਲ ਚੈਕ ਕਰੋ ਆਪਣੀ ਪ੍ਰੈਗਨੈਂਸੀ : Saliva Pregnency Test Kit

How Missing Titan Submarine Work ਲਾਪਤਾ ਪਣਡੁੱਬੀ ਸਬਮਰਸੀਬਲ ਕਿਵੇਂ ਕੰਮ ਕਰਦੀ ਹੈ

ਇਹ ਪਣਡੁੱਬੀ ਆਪਣੇ ਆਪ ਕੰਮ ਨਹੀਂ ਕਰਦੀ ਇਸਨੂੰ ਸੱਭ ਤੋਂ ਪਹਿਲਾਂ ਇੱਕ ਜਹਾਜ ਵਿੱਚ ਲੋਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਸਨੂੰ ਪਾਣੀ ਵਿਚ ਛੱਡਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਪਣਡੁੱਬੀ ਲਗਭਗ 40 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਇਸ ਪਣਡੁੱਬੀ ਦੇ ਉਪਰ ਇਕ ਜਹਾਜ਼ ਚਲਦਾ ਰਹਿੰਦਾ ਹੈ ਜੋਂ ਪਣਡੁੱਬੀ ਦੀ ਹਰ ਸੰਭਵ ਮਦਦ ਕਰਦਾ ਹੈ। ਪਾਣੀ ਦੇ ਨੀਚੇ ਸਪੋਰਟ ਜਹਾਜ਼ ਨਾਲ ਗੱਲਬਾਤ ਟੈਕਸਟ ਮੈਸੇਜ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਪਾਣੀ ਦੇ ਨੀਚੇ ਜੀ ਪੀ ਐਸ ਅਤੇ ਰੇਡੀਓ ਸਿਗਨਲ ਕੰਮ ਨਹੀਂ ਕਰਦੇ

How Much Oxygen Left in Missing Titan Submarine ਲਾਪਤਾ ਪਣਡੁੱਬੀ ਸਬਮਰਸੀਬਲ ਵਿੱਚ ਕਿੰਨਾ ਆਕਸੀਜ਼ਨ ਇਸ ਸਮੇਂ ਮੌਜੂਦ ਹੈ।

ਕੰਪਨੀ ਦੀ ਵੈਬਸਇਟ ਮੁਤਾਬਿਕ ਇਸ ਪਣਡੁੱਬੀ ਵਿੱਚ ਸਫ਼ਰ ਕਰਨ ਵੇਲੇ ਲਗਭਗ 96 ਘੰਟੇ ਦੀ ਆਕਸੀਜ਼ਨ ਮੌਜੂਦ ਸੀ। ਇਹ ਪਣਡੁੱਬੀ 19 ਜੂਨ ਦੀ ਲਾਪਤਾ ਹੈ ਅਤੇ ਇਸ ਸਮੇਂ ਇਸ ਪਣਡੁੱਬੀ ਵਿੱਚ ਸਿਰਫ 30 ਘੰਟੇ ਦੀ ਆਕਸੀਜਨ ਰਹਿੰਦੀ ਹੈ। ਕੱਲ ਸਵੇਰੇ ਤੱਕ ਦੀ ਇਸ ਪਣਡੁੱਬੀ ਵਿੱਚ ਆਕਸੀਜ਼ਨ ਹੈ ਇਸ ਤੋਂ ਬਾਅਦ ਅੰਦਰ ਬੈਠੇ ਯਾਤਰੀ ਦਮ ਘੁੱਟ ਕੇ ਮਰ ਜਾਣਗੇ।

Who is on the passenger list of the missing Titan submarine? ਇਸ ਲਾਪਤਾ ਪਣਡੁੱਬੀ ਵਿੱਚ ਕੌਣ ਸਫ਼ਰ ਕਰ ਰਹੇ ਸੀ?

1. ਸਟਾਕਟਨ ਰਸ਼, 61, OceanGateਦੇ ਸੀਈਓ ਜਿਨ੍ਹਾਂ ਨੇ 2009 ਵਿੱਚ ਕੰਪਨੀ ਦੀ ਸਹਿ-ਸਥਾਪਨਾ ਕੀਤੀ ਸੀ

2. ਪੌਲ-ਹੈਨਰੀ ਨਰਜੀਓਲੇਟ, 73, ਇੱਕ ਫਰਾਂਸੀਸੀ ਸਮੁੰਦਰੀ ਖੋਜੀ ਅਤੇ ਪ੍ਰੀਮੀਅਰ ਪ੍ਰਦਰਸ਼ਨੀਆਂ ਵਿੱਚ ਅੰਡਰਵਾਟਰ ਰਿਸਰਚ ਪ੍ਰੋਗਰਾਮ ਦੇ ਡਾਇਰੈਕਟਰ, RMS Titanic, Inc, Titanic ਦੇ ਮਲਬੇ ਵਿੱਚੋਂ ਕਲਾਕ੍ਰਿਤੀਆਂ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ੇਸ਼ ਅਧਿਕਾਰਾਂ ਵਾਲੀ ਇੱਕੋ ਇੱਕ ਕੰਪਨੀ ਹੈ।

3. ਹਾਮਿਸ਼ ਹਾਰਡਿੰਗ, 58, ਇੱਕ ਬ੍ਰਿਟਿਸ਼ ਖੋਜੀ, ਪ੍ਰਾਈਵੇਟ ਜੈੱਟ ਡੀਲਰ ਅਤੇ ਐਕਸ਼ਨ ਐਵੀਏਸ਼ਨ ਦੇ ਚੇਅਰਮੈਨ, ਕਾਰੋਬਾਰੀ ਹਵਾਬਾਜ਼ੀ ਵਿੱਚ ਇੱਕ ਗਲੋਬਲ ਵਿਕਰੀ ਕੰਪਨੀ

4. ਸ਼ਾਹਜ਼ਾਦਾ ਦਾਊਦ, 48, ਪਾਕਿਸਤਾਨ ਦੇ ਸਭ ਤੋਂ ਪ੍ਰਮੁੱਖ ਪਰਿਵਾਰਾਂ ਵਿੱਚੋਂ ਇੱਕ ਦਾ ਮੈਂਬਰ ਹੈ

5. ਸੁਲੇਮਾਨ ਦਾਊਦ, ਸ਼ਾਹਜ਼ਾਦਾ ਦਾਊਦ ਦਾ ਪੁੱਤਰ

Conclusion

ਇਹੋ ਜਿਹਾ ਹਾਦਸਾ ਕਈ ਸਵਾਲ ਖੜੇ ਕਰਦਾ ਹੈ ਕਿ ਇਸ ਪਣਡੁਬੀ ਨਾਲ ਆਖਿਰਕਾਰ ਕੀ ਹੋਇਆ ਸੀ, ਇਸ ਹਾਦਸੇ ਦਾ ਦੋਸ਼ੀ ਕੋਣ ਹੈ ਅਤੇ ਜੇਕਰ ਕੋਈ ਦੋਸ਼ੀ ਹੈ ਤਾਂ ਕਿ ਸਰਕਾਰ ਉਸਨੂੰ ਸਜਾ ਦੇਵੇਗੀ। ਅਸੀਂ ਇਸ ਖਬਰ ਦੀ ਹਰ ਵੱਡੀ ਛੋਟੀ ਅਪਡੇਟ ਆਪ ਤੱਕ ਪਹੁੰਚਾਉਂਦੇ ਰਹਾਂਗੇ। ਮਹਿਕ ਟੀਵੀ ਨਿਉਜ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। Thank You Please Comment us

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ