ਲੋਕ ਹੋਏ ਸੌਖੇ : ਇਹ ਟੋਲ ਪਲਾਜ਼ਾ ਵੀ ਹੋਣ ਜਾ ਰਹੇ ਹਨ ਬੰਦ!

ਇਸੇ ਸਾਲ ਅਕਤੂਬਰ ਵਿੱਚ ਪੰਜਾਬ ਦੀਆਂ ਸੜਕਾਂ ਅਤੇ ਲੋਕਾਂ ਨੂੰ ਦੋ ਟੋਲ ਪਲਾਜ਼ਾ ਦੀ ਗੁਲਾਮੀ ਤੋਂ ਆਜ਼ਾਦੀ ਮਿਲੇਗੀ। ਫ਼ਿਰੋਜ਼ਪੁਰ – ਫਾਜ਼ਿਲਕਾ ਰੋਡ ਤੇ ਲੱਗੇ ਦੋ ਟੋਲ ਪਲਾਜ਼ਾ 31 ਅਕਤੂਬਰ 2023 ਨੂੰ ਹਟ ਜਾਣਗੇ ਅਤੇ ਰੋਜ਼ ਰੋਜ਼ ਦੇ ਇਸ ਜਜ਼ੀਆ ਟੈਕਸ ਤੋਂ ਲੋਕਾਂ ਨੂੰ ਆਜ਼ਾਦੀ ਮਿਲੇਗੀ। ਸਰਕਾਰ ਇਸ ਤੋਂ ਪਹਿਲਾਂ 11 ਹੋਰ ਟੋਲ ਪਲਾਜ਼ਾ ਬੰਦ ਕਰਵਾ ਚੁੱਕੀ ਹੈ।

ਟੋਲ ਪਲਾਜ਼ਾ ਨੂੰ ਲੈਕੇ ਸਰਕਾਰ ਨੇ ਕਿ ਵਾਦਾ ਕੀਤਾ ਸੀ?

ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆ ਗਏ ਤਾਂ ਪੰਜਾਬ ਵਿੱਚ ਲੱਗੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਉਸੇ ਮੁੱਦੇ ਨੂੰ ਅੱਗੇ ਵਧਾਉਂਦਿਆਂ ਹੋਇਆ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ ਅਗਲੇ ਸਾਲ 2024 ਵਿੱਚ ਬੰਦ ਕਰਵਾ ਦੇਵੇਗੀ।

ਟੋਲ ਬੰਦ ਕਰਨ ਦਾ ਸਰਕਾਰ ਕੋਲ ਕਿ ਪਲਾਨ ਹੈ ?

ਸੂਬੇ ’ਚ ਪੰਜਾਬ ਸਰਕਾਰ ਅਧੀਨ ਜਿਨ੍ਹਾਂ ਟੋਲ ਪਲਾਜ਼ਿਆਂ ਦੀ ਮਿਆਦ ਖ਼ਤਮ ਹੋ ਜਾਵੇਗੀ, ਉਨ੍ਹਾਂ ਦੇ ਰਖਰਖਾਵ ਦਾ ਠੇਕਾ ਮੁੜ ਉਸੇ ਕੰਪਨੀ ਨੂੰ ਦੇਣ ਦੀ ਬਜਾਏ ਸਰਕਾਰ ਖ਼ੁਦ ਇਨ੍ਹਾਂ ਦਾ ਧਿਆਨ ਰੱਖੇਗੀ।ਇਸੇ ਮੰਤਵ ਲਈ ਪੰਜਾਬ ਸਰਕਾਰ ਨੇ ਇਸ ਵਾਰੀ ਬਜਟ ਵਿੱਚ ਪਹਿਲਾਂ ਨਾਲੋਂ ਤਿੰਨ ਗੁਣਾਂ ਜ਼ਿਆਦਾ ਬਜਟ ਸੜਕਾਂ ਦੀ ਸਾਂਭ ਸੰਭਾਲ ਲਈ ਰੱਖਿਆ ਹੈ।

ਕੰਪਨੀਆਂ ਮੰਗ ਰਹੀਆਂ ਨੇ ਮੋਟਾ ਮੁਆਵਜਾ

ਕੰਪਨੀਆਂ ਨੇ ਟੋਲ ਬੰਦ ਕਰਨ ਦੇ ਲਈ ਪੰਜਾਬ ਸਰਕਾਰ ਕੋਲੋਂ ਮੋਟਾ ਪੈਸਾ ਮੰਗਿਆ ਹੈ। ਕਰੋਨਾ ਕਾਲ ਵਿੱਚ ਜਿੱਥੇ ਸਾਰਾ ਕੰਮ ਕਰ ਠੱਪ ਹੋ ਗਿਆ ਸੀ ਉਸ ਤੋਂ ਬਾਅਦ ਕਿਸਾਨ ਅੰਦੋਲਨਾਂ ਕਰਕੇ ਕਿੰਨੇ ਮਹੀਨੇ ਟੋਲ ਪਲਾਜ਼ਾ ਤੇ ਟੋਲ ਨਾ ਕੱਟੇ ਜਾਣ ਕਾਰਨ ਕੰਪਨੀਆਂ ਨੂੰ ਜੋਂ ਨੁਕਸਾਨ ਹੋਇਆ ਹੈ ਕੰਪਨੀਆਂ ਉਸਦੇ ਇਵਜ ਵਿੱਚ ਮੋਟਾ ਪੈਸਾ ਮੁਆਵਜੇ ਦੇ ਰੂਪ ਵਿੱਚ ਸਰਕਾਰ ਕੋਲੋ ਮੰਗ ਰਹੀ ਹੈ । ਕਿਸੇ ਵੀ ਸੜਕ ਨੂੰ 5 ਸਾਲ ਬਾਅਦ ਦੁਬਾਰਾ ਰਿਪੇਅਰ ਕਰਨਾ ਜ਼ਰੂਰੀ ਹੁੰਦਾ ਹੈ ਇਸ ਤੇ ਲਗਭਗ 75 ਕਰੋੜ ਰੁਪਏ ਇਕ ਸੜਕ ਦਾ ਖਰਚਾ ਆਵੇਗਾ, ਸਰਕਾਰ ਨੇ ਆਪਣਾ ਹਿਸਾਬ ਲਗਾ ਲਿਆ ਹੈ ਤੇ ਇਸ ਵਾਰੀ ਬਜਟ ਵਿੱਚ ਸੜਕਾਂ ਤੇ ਪੁਲਾਂ ਦੇ ਨਿਰਮਾਣ ਅਤੇ ਮੁਰੰਮਤ ਲਈ 1101 ਕਰੋੜ ਰੁਪਏ ਰੱਖੇ ਹਨ, ਪ੍ਰਧਾਨਮੰਤਰੀ ਗ੍ਰਾਮ ਸੜਕ ਯੋਜਨਾ ਲਈ 600 ਕਰੋੜ ਰੁਪਏ ਦਾ ਬਜਟ, ਜਦਕਿ ਕੇਂਦਰੀ ਸੜਕ ਫੰਡ ਯੋਜਨਾ ਲਈ 190 ਕਰੋੜ ਰੁਪਏ ਦੀ ਵੀ ਵਿਵਸਥਾ ਕੀਤੀ ਹੈ।

ਕਿਹੜੇ ਕਿਹੜੇ ਟੋਲ ਪਲਾਜ਼ਾ ਹੋਣ ਜਾ ਰਹੇ ਹਨ ਬੰਦ

ਇਸੇ ਸਾਲ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਲੱਗੇ ਪਿੰਡ ਮਾਮੂ ਜੋਹੀਆ ਅਤੇ ਥੇਹ ਕਲੰਦਰ ਤੇ ਲੱਗੇ ਦੋ ਟੋਲ ਪਲਾਜ਼ਿਆਂ ਨੂੰ ਅਕਤੂਬਰ ’ਚ ਬੰਦ ਕੀਤਾ ਜਾਣਾ ਹੈ। ਮੋਗਾ-ਬਾਘਾਪੁਰਾਣਾ ਮਾਰਗ ’ਤੇ ਲੱਗੇ ਇਕ ਟੋਲ ਪਲਾਜ਼ਾ ਨੂੰ ਵੀ ਬੰਦ ਕੀਤਾ ਜਾਣਾ ਹੈ।

ਕਿਹੜੇ ਕਿਹੜੇ ਟੋਲ ਪਲਾਜ਼ਾ ਨਹੀਂ ਹੋਣ ਜਾ ਰਹੇ ਹਨ ਬੰਦ ?

ਹਾਲਾਂਕਿ ਕੁਝ ਟੋਲ ਪਲਾਜ਼ਿਆਂ ਦਾ ਸਰਕਾਰ ਨਾਲ ਇਕਰਾਰ ਅਜੇ ਲੰਬਾ ਹੈ, ਆਓ ਜਾਣਦੇ ਹਾਂ ਕਿਹੜੇ ਟੋਲ ਪਲਾਜ਼ਾ ਅਜੇ ਬੰਦ ਨਹੀਂ ਹੋਣਗੇ:

1.ਜਗਰਾਓ-ਨਕੋਦਰ ਰੋਡ ’ਤੇ ਲੱਗਾ ਟੋਲ

2. ਕੋਟਕਪੂਰਾ ਰੋਡ ’ਤੇ ਟੋਲ ਪਲਾਜ਼ਾ

3. ਮੋਰਿੰਡਾ-ਕੁਰਾਲੀ ਰੋਡ ’ਤੇ ਲੱਗੇ ਟੋਲ ਪਲਾਜ਼ਾ

ਇਨਾ ਟੋਲ ਪਲਾਜ਼ਾ ਦੀ ਮਿਆਦ ਅਜੇ ਕੁਝ ਸਾਲ ਹੋਰ ਹੈ ਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਇਨ੍ਹਾਂ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਕੇ ਲੋਕਾਂ ਨੂੰ ਸਹੂਲੀਅਤ ਦਿੱਤੀ ਜਾਵੇਗੀ।

ਤੁਹਾਡੀ ਕੀ ਰਾਇ ਹੈ ਇਸ ਮਸਲੇ ਤੇ

ਤੁਸੀਂ ਇਸ ਬਾਰੇ ਵਿੱਚ ਕਿ ਸੋਚਦੇ ਹੋ ਕਿ ਸਰਕਾਰ ਵਲੋਂ ਚੁੱਕੇ ਇਸ ਕਦਮ ਨਾਲ ਤੁਹਾਨੂੰ ਕੀ ਫਾਇਦਾ ਹੋਵੇਗਾ ਸਾਨੂੰ ਕਮੇਂਟ ਕਰਕੇ ਜ਼ਰੂਰ ਦੱਸਣਾ। ਹੋਰ ਵੀ ਖ਼ਬਰਾਂ ਵੇਖਣ ਲਈ ਹੁਣੇ ਮਹਿਕ ਟੀਵੀ ਨਿਊਜ਼ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ।

1 thought on “ਲੋਕ ਹੋਏ ਸੌਖੇ : ਇਹ ਟੋਲ ਪਲਾਜ਼ਾ ਵੀ ਹੋਣ ਜਾ ਰਹੇ ਹਨ ਬੰਦ!”

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ