Saliva Pregnancy Test Kit: ਹੁਣ 5 ਸੈਕਿੰਡ ਵਿੱਚ ਥੁੱਕ ਨਾਲ ਚੈਕ ਕਰੋ ਆਪਣੀ ਪ੍ਰੈਗਨੈਂਸੀ

Saliva Pregnancy Test Kit: ਅੱਜ ਤੱਕ ਤੁਸੀਂ ਆਪਣੀ ਪ੍ਰੈਗਨੈਂਸੀ ਸਿਰਫ ਪੇਸ਼ਾਬ ਰਾਹੀਂ ਟੈਸਟ ਕਰਕੇ ਕੀਤੀ ਹੋਣੀ ਹੈ। ਪਰ ਹੁਣ ਵਿਗਿਆਨੀਆਂ ਨੇ ਨਵੀਂ ਕਾਢ ਕੱਢੀ ਜਿਸ ਮੁਤਾਬਿਕ ਹੁਣ ਥੁੱਕ ਰਾਹੀਂ ਟੈਸਟ ਕਰਕੇ ਤੁਸੀਂ ਇਹ ਜਾਣ ਲਵੋਂਗੇ ਕਿ ਤੁਸੀਂ ਗਰਭਵਤੀ ਹੋ ਜਾ ਨਹੀਂ।

ਇਸਰਾਇਲ ਦੀ ਇਕ ਕੰਪਨੀ salistik ਨੇ ਦੁਨੀਆ ਦੀ ਪਹਿਲੀ Saliva Pregnancy Test Kit ਬਣਾਈ ਹੈ ਜਿਸ ਰਾਹੀਂ ਪੰਜ ਮਿੰਟ ਦੇ ਅੰਦਰ ਅੰਦਰ ਥੁੱਕ ਰਾਹੀਂ ਪ੍ਰੈਗਨੈਂਟ ਹੋਣ ਜਾਂ ਨਾ ਹੋਣ ਦੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਕਿਸ ਜਗ੍ਹਾ ਇਹ Saliva Pregnancy Test Kit ਮਿਲੇਗੀ।

ਹਾਲ ਦੀ ਘੜੀ ਇਹ Saliva Pregnancy Kit ਸਿਰਫ ਯੂ. ਕੇ. (United Kingdom) ਅਤੇ ਆਇਰਲੈਂਡ ਵਿੱਚ ਹੀ ਵੇਚਿਆ ਜਾਵੇਗਾ ਪਰ ਜਲਦ ਹੀ ਇਸਨੂੰ ਅਮਰੀਕਾ ਵਿੱਚ ਵੀ ਵੇਚਣ ਦੀ ਪ੍ਰਵਾਨਗੀ ਐਫ ਡੀ ਏ ਕੋਲੋਂ ਮਿਲ ਜਾਵੇਗੀ

ਹੋਰ ਵੀ ਪੜੋ : ਹੁਣ ਥੁੱਕ ਨਾਲ ਚੈਕ ਕਰੋ ਆਪਣੀ ਪ੍ਰੈਗਨੈਂਸੀ : Saliva Pregnency Test Kit

Saliva Pregnancy Test Kit ਕਿਵੇਂ ਵਰਤਣੀ ਹੈ

ਇਸ ਕਿਟ ਨੂੰ ਵਰਤਣਾ ਬਹੁਤ ਸੌਖਾ ਹੈ ਇਸਦੇ ਲਈ ਤੁਹਾਨੂੰ ਆਪਣੇ ਮੂੰਹ ਵਿੱਚ ਥੁੱਕ ਇਕੱਠਾ ਕਰਨਾ ਹੈ ਇਸ ਤੋਂ ਬਾਅਦ ਥੁੱਕ ਨੂੰ ਇਕ ਪਲਾਸਟਿਕ ਦੀ ਪਤਲੀ ਪਾਇਪ ਵਿੱਚ ਉਸਨੂੰ ਪਾਕੇ ਇਸ ਕਿਟ ਵਿੱਚ ਥੁੱਕ ਨੂੰ ਟਰਾਂਸਫਰ ਕਰਕੇ ਪੰਜ ਤੋਂ ਦੱਸ ਸੈਕਿੰਡ ਲਈ ਵੈਟ ਕਰੋ ਅਤੇ ਇਹ ਕਿਟ ਤੁਹਾਨੂੰ 100% ਸਹੀ ਨਤੀਜਾ ਦੱਸ ਦੇਵੇਗੀ।

Saliva Pregnancy Test Kit ਕਿਸ ਟੈਕਨੋਲੋਜੀ ਤੇ ਅਧਾਰਿਤ ਹੈ

ਦਰਅਸਲ ਜਦੋਂ ਵੀ ਕੋਈ ਕੁੜੀ ਮਾਂ ਬਣਦੀ ਹੈ ਤਾਂ ਉਸਦੇ ਅੰਦਰ HCG ਨਾਂ ਦਾ ਹਾਰਮੋਨ ਬਣਨਾ ਜ਼ਿਆਦਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਜਦੋਂ ਵੀ ਇਸ Saliva Pregnancy Kit ਰਾਹੀਂ ਤੁਸੀਂ ਆਪਣਾ ਥੁੱਕ ਉਸ ਵਿੱਚ ਪਾਉਂਦੇ ਹੋ ਇਹ ਕਿਟ ਤੁਹਾਡਾ HCG ਹਾਰਮੋਨ ਚੈਕ ਕਰਦੀ ਹੈ ਜੇਕਰ ਹਾਰਮੋਨ ਦੀ ਮਾਤਰਾ ਜ਼ਿਆਦਾ ਹੈ ਤਾਂ ਇਸਦਾ ਮਤਲਬ ਤੁਸੀਂ ਪ੍ਰੈਗਨੈਂਟ ਹੋ ਜੇਕਰ ਨਹੀਂ ਤਾਂ ਤੁਸੀਂ ਅਜੇ ਪ੍ਰੈਗਨੈਂਟ ਨਹੀਂ ਹੋ।

ਭਾਰਤ ਵਿਚ ਕਦੋਂ ਆਏਗੀ ਇਹ Saliva Pregnancy Test Kit

ਭਾਰਤ ਵਿੱਚ ਅਜੇ ਇਹ Saliva Pregnancy Kit ਥੋੜੀ ਦੇਰ ਵਿੱਚ ਪਹੁੰਚੇਗੀ ਕਿਉਂਕਿ ਅਜੇ ਤਕ ਭਾਰਤ ਦਾ ਸਿਹਤ ਮੰਤਰਾਲੇ ਨੇ ਇਸਦੀ ਮਨਜ਼ੂਰੀ ਨਹੀਂ ਦਿੱਤੀ ਹੈ। ਪਰ ਉਮੀਦ ਹੈ ਕਿ ਜਲਦ ਹੀ ਇਹ ਕੀਟ ਤੁਹਾਨੂੰ ਬਾਜ਼ਾਰਾਂ ਵਿੱਚ ਨਜ਼ਰ ਆਵੇਗੀ।

1 thought on “Saliva Pregnancy Test Kit: ਹੁਣ 5 ਸੈਕਿੰਡ ਵਿੱਚ ਥੁੱਕ ਨਾਲ ਚੈਕ ਕਰੋ ਆਪਣੀ ਪ੍ਰੈਗਨੈਂਸੀ”

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ