SGPC ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ, ਬੀਬੀ ਜਾਗੀਰ ਕੌਰ ਨੇ CM ਮਾਨ ਦੇ ਨਾਂਅ ਚੋਂ ਹਟਵਾਇਆ ‘ਸਿੰਘ’ ਸ਼ਬਦ

ਅੱਜ ਸਾਰੇ ਦੇਸ਼ ਵਿਦੇਸ਼ ਦੀ ਨਜ਼ਰ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਹੋਣ ਵਾਲੇ ਇਜਲਾਸ ਉਪਰ ਲੱਗੀਆਂ ਹੋਈਆਂ ਸਨ। ਅੱਜ ਦੇ ਜਨਰਲ ਇਜਲਾਸ ਵਿੱਚ SGPC ਵਲੋਂ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਸਿੱਖ ਗੁਰੂਦਵਾਰਾ ਐਕਟ 1925 ਵਿੱਚ ਕੀਤੀ ਸੋਧ ਨੂੰ ਇਕ ਮਤ ਨਾਲ ਖਾਰਿਜ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਲੋਂ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਦੇਣ ਦੀ ਘੋਰ ਨਿੰਦਾ ਕੀਤੀ ਹੈ।

ਇਜਲਾਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਐਸ ਜੀ ਪੀ ਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵਲੋਂ ਸੱਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਨਵੇਂ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਕਿਤੇ ਸਰਕਾਰੀ ਹਮਲੇ ਸਿੱਖ ਗੁਰੂਦਵਾਰਾ ਐਕਟ 1925 ਵਿੱਚ ਕੀਤੀ ਗਈ ਸੋਧ ਨੂੰ ਇੱਕ ਸੁਰ ਵਿੱਚ ਖਾਰਜ ਕਰਨ ਦਾ ਮਤਾ ਪਾਸ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਿਸਨੂੰ ਸਾਰਿਆਂ ਨੇ ਬਿਨਾਂ ਕਿਸੇ ਵਿਰੋਧ ਦੇ ਪਾਸ ਕਰ ਦਿੱਤਾ ਗਿਆ। ਅੱਗੇ ਆਪਣੇ ਭਾਸ਼ਣ ਵਿੱਚ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਬੁਨਿਆਦ ਨੂੰ ਅੱਜ ਤੱਕ ਨਾਂ ਕੋਈ ਹਿਲਾ ਪਾਇਆ ਹੈ ਅਤੇ ਨਾਂ ਹੀ ਕੋਈ ਹਿਲਾ ਪਏਗਾ।

ਇਹ ਵੀ ਪੜ੍ਹੋ: ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼ੋਧ ਕਰ ਸਕਦੀ ਹੈ ?

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਸਿੱਖ ਗੁਰੂਦਵਾਰਾ ਐਕਟ 1925 ਦੀ ਸੋਧ ਨੂੰ ਰੱਦ ਕੀਤਾ ਗਿਆ

ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੋਂ ਬਾਅਦ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅਜਲਾਸ ਦੀ ਅਗੁਵਾਈ ਕਰਦਿਆਂ ਜਨਰਲ ਸਕੱਤਰ ਵੱਲੋਂ ਲਿਆਂਦੇ ਸਿੱਖ ਗੁਰੂਦਵਾਰਾ ਐਕਟ 1925 ਦੀ ਸੋਧ ਨੂੰ ਰੱਦ ਕਰਨ ਦੇ ਮਤੇ ਨੂੰ ਪ੍ਰਵਾਨ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਪੰਥ ਉਪਰ ਕੀਤੇ ਗਏ ਸਰਕਾਰੀ ਹਮਲੇ ਨੂੰ ਕਿਸੇ ਵੀ ਪ੍ਰਕਾਰ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਉਨ੍ਹਾਂ ਨੇ ਅੱਗੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਜਦੋਂ ਸਰਕਾਰਾਂ ਨੇ 100 ਸਾਲ ਪੁਰਾਣੀ ਇਸ ਵਿਰਾਸਤ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਨਾਂ ਕੀਤੀ ਹੋਵੇ। ਅੰਗਰੇਜ਼ਾਂ ਵਲੋਂ ਵੀ ਪਹਿਲਾਂ ਸਰਕਾਰੀ ਕਮੇਟੀ ਬਣਾ ਕੇ ਸਿੱਖ ਕੌਮ ਦੀ ਅਗੁਵਾਈ ਕਰਨ ਅਤੇ ਸਾਡੇ ਧਾਰਮਿਕ ਮਾਮਲਿਆਂ ਵਿੱਚ ਸਿੱਧੇ ਤੌਰ ਤੇ ਦਖਲ ਕਰਨ ਕੋਸ਼ਿਸ਼ ਕੀਤੀ ਗਈ ਸੀ ਪਰ ਸਿੱਖ ਕੌਮ ਵਲੋ ਇਸਨੂੰ ਪ੍ਰਵਾਨ ਨਾ ਕਰਦਿਆਂ ਆਪਣੀ ਕਮੇਟੀ ਬਣਾਈ ਗਈ ਸੀ।

ਇਸ ਦਰਮਿਆਨ SGPC ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ‘ਚ ਸੋਧ ਦਾ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸਰਕਾਰ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਅਤੇ ਪੱਕੇ ਮੋਰਚੇ ਲੱਗਾ ਕੇ ਸਰਕਾਰ ਦੇ ਇਸ ਫੈਸਲੇ ਨੂੰ ਤਬਦੀਲ ਕਰਵਾਉਣ ਲਈ ਸਰਕਾਰ ਤੇ ਦਬਾਅ ਪਾਇਆ ਜਾਵੇਗਾ।

ਬੀਬੀ ਜਾਗੀਰ ਕੌਰ ਨੇ CM ਮਾਨ ਦੇ ਨਾਂਅ ਚੋਂ ਹਟਵਾਇਆ ‘ਸਿੰਘ’ ਸ਼ਬਦ

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਦੇ ਗਏ ਵਿਸ਼ੇਸ਼ ਇਜਲਾਸ ‘ਚ ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋਂ ਮਤਾ ਪੇਸ਼ ਕੀਤਾ ਉਸਨੂੰ ਪੜ੍ਹਦਿਆਂ ਉਨ੍ਹਾਂ ਦੇ ਨਾਮ ਨਾਲ ‘ਭਗਵੰਤ ਸਿੰਘ ਮਾਨ’ ਪੜ੍ਹਿਆ ਤਾਂ ਇਸ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਗਹਿਰਾ ਇਤਰਾਜ਼ ਜਤਾਇਆ ਅਤੇ ਕਿਹਾ ਕਿ ਜਦੋਂ ਭਗਵੰਤ ਮਾਨ ਆਪਣੇ ਨਾਂ ਨਾਲ ’ਸਿੰਘ’ ਸ਼ਬਦ ਨਹੀਂ ਲਾਉਂਦੇ ਤਾਂ ਫਿਰ ਮਤੇ ਵਿਚੋਂ ਵੀ ’ਸਿੰਘ’ ਸ਼ਬਦ ਨੂੰ ਕੱਢ ਦਿੱਤਾ ਜਾਵੇ। ਇਸ ’ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਇਸ ਵਿਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ।

ਨਹਿਰੂ ਤਾਰਾ ਸਿੰਘ ਪੈਕਟ ਦੀ ਉਲੰਘਨਾ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਅੱਗੇ ਮਾਸਟਰ ਤਾਰਾ ਸਿੰਘ ਅਤੇ ਨੇਹਰੂ ਪੈਕਟ ਦਾ ਹਵਾਲਾ ਦਿੰਦਿਆ ਕਿਹਾ ਕਿ ਇਹ ਪੈਕਟ ਕੋਈ ਦੋ ਇਨਸਾਨਾਂ ਵਿਚਕਾਰ ਕੀਤਾ ਸਮਝੌਤਾ ਨਹੀਂ ਸਗੋਂ ਸਰਕਾਰ ਦਾ ਕੌਮ ਨਾਲ ਕੀਤਾ ਵਾਦਾ ਸੀ ਜਿਸਨੂੰ ਕੋਈ ਨਹੀਂ ਤੋੜ ਸਕਦਾ। 1959 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਐਸਜੀਪੀਸੀ ਨੇ ਮੈਂਬਰਾਂ ਨੂੰ ਵਧਾਉਣ ਲਈ ਤੇ ਪੈਪਸੂ ਦੇ ਮੈਂਬਰਾਂ ਨੂੰ ਸਿੱਧਾ ਐਸਜੀਪੀਸੀ ਵਿੱਚ ਭੇਜਣ ਲਈ Sikh Gurudwara Act 1925 ਵਿੱਚ ਸੋਧ ਕਰਨ ਲਈ ਇਕ ਬਿੱਲ ਲਿਆਂਦਾ। ਜਿਸਦੇ ਵਿਰੋਧ ਵਜੋਂ ਮਾਸਟਰ ਤਾਰਾ ਸਿੰਘ ਦੀ ਅਗੁਵਾਈ ਵਿਚ ਪੰਜਾਬ ਦੇ ਹਿਤਾਂ ਨੂੰ ਬਚਾਉਣ ਲਈ ਇਕ ਵਿਸ਼ਾਲ ਲਹਿਰ ਚਲਾਉਣ ਦੀ ਘੋਸ਼ਣਾ ਕੀਤੀ ਅਤੇ ਮਰਨ ਵਰਤ ਤੇ ਬੈਠ ਗਏ। ਚਾਰੇ ਪਾਸੇ ਤੋਂ ਸਰਕਾਰ ਉਪਰ ਦਬਾਅ ਪੈ ਰਿਹਾ ਸੀ। ਜਿਸ ਕਾਰਨ ਉਸ ਸਮੇਂ ਪੰਡਿਤ ਜਵਾਹਰਲਾਲ ਨਹਿਰੂ ਵਲੋ ਮਾਸਟਰ ਤਾਰਾ ਸਿੰਘ ਨੂੰ ਚਾਹ ਤੇ ਸਦਾ ਦਿੱਤਾ ਗਿਆ ਅਤੇ ਆਪਸੀ ਸਹਿਮਤੀ ਬਣਾਈ ਗਈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਕੇਂਦਰ ਸਰਕਾਰ Sikh Gurudwara Act 1925 ਵਿੱਚ ਕਿਸੇ ਕਿਸਮ ਦੀ ਸੋਧ ਨਹੀਂ ਕਰ ਸਕਦੀ।

1 thought on “SGPC ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ, ਬੀਬੀ ਜਾਗੀਰ ਕੌਰ ਨੇ CM ਮਾਨ ਦੇ ਨਾਂਅ ਚੋਂ ਹਟਵਾਇਆ ‘ਸਿੰਘ’ ਸ਼ਬਦ”

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ