Tube wells in Punjab: 2023 ਚ ਪੰਜਾਬ ਵਿੱਚ ਲੱਖਾਂ ਟਿਊਬਵੈੱਲ ਕੀਤੇ ਜਾ ਸਕਦੇ ਬੰਦ!

Tube wells in Punjab will be closed soon : “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”, ਗੁਰਬਾਣੀ ਦੀ ਇਸ ਤੁੱਕ ਨੂੰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਲੜ ਬੰਨ ਲਿਆ ਹੈ। ਪੰਜਾਬ ਸਰਕਾਰ ਵੱਲ਼ੋ ਜਲਦ ਹੀ ਲੱਖਾਂ ਟਿਊਬਵੈੱਲ ਪੰਜਾਬ ਵਿੱਚ ਕੀਤੇ ਜਾ ਸਕਦੇ ਹਨ ਬੰਦ।ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਆਪਣੇ ਨਹਿਰੀ ਪਾਣੀ ਦੀ ਵਰਤੋਂ ਨੂੰ 60 ਫੀਸਦੀ ਤੱਕ ਵਧਾ ਦਿੰਦਾ ਹੈ ਤਾਂ ਪੰਜਾਬ ਵਿੱਚ ਮੌਜੂਦ 14 ਲੱਖ ਟਿਊਬਵੈੱਲਾਂ ਵਿੱਚੋਂ ਲਗਭਗ 4 ਲੱਖ ਟਿਊਬਵੈਲ ਬੰਦ ਹੋ ਜਾਣਗੇ।

ਮੁੱਖ ਮੰਤਰੀ ਭਗਵੰਤ ਮਾਨ ਵੱਲੋ ਨਹਿਰੀ ਪਾਣੀ ਦੀ ਸਪਲਾਈ ਨੁੂੰ ਖੇਤਾਂ ਤੱਕ ਪਹੁੰਚਾਉਣ ਦੇ ਆਪਣੇ ਵਾਦੇ ਨੂੰ ਦੁਹਰਾਉਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਉਨਾਂ ਦੀ ਸਰਕਾਰ ਵੱਲੋ ਜਿਲ੍ਹਾ ਫਾਜਿਲਕਾ ਵਿਖੇ ਦੂਰ-ਦੁਰਾਂਡੇ ਇਲਾਕਿਆਂ ਵਿੱਚ ਨਹਿਰੀ ਪਾਣੀ ਪਹੁੰਚਾਕੇ ਆਪਣਾ ਵਾਦਾ ਪੂਰਾ ਕੀਤਾ ਹੈ।ਭਗਵੰਤ ਮਾਨ ਦੀ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਨਾਂ ਨੇ ਵਾਦਾ ਕੀਤਾ ਸੀ ਕਿ ਇਕ ਅਪ੍ਰੈਲ ਤੋਂ ਨਹਿਰੀ ਪਾਣੀ ਫਾਜਿਲਕਾ ਜਿਲ੍ਹੇ ਵਿੱਚ ਪਹੁੰਚਾ ਦਿੱਤਾ ਜਾਵੇਗਾ ਇਸ ਤਰ੍ਹਾਂ ਮਾਨ ਸਰਕਾਰ ਵੱਲੋ ਮਿੱਥੇ ਸਮੇਂ ਵਿੱਚ ਖੇਤਾਂ ਤੱਕ ਪਹੁੰਚਾ ਕੇ ਆਪਣਾ ਵਾਦਾ ਪੁਰਾ ਕੀਤਾ ਹੈ।

ਹੋਰ ਵੀ ਪੜੋ : ਹੁਣ ਥੁੱਕ ਨਾਲ ਚੈਕ ਕਰੋ ਆਪਣੀ ਪ੍ਰੈਗਨੈਂਸੀ : Saliva Pregnency Test Kit

ਨਹਿਰੀ ਪਾਣੀ ਦੀ ਲੋੜ ਕਿੳਂ ਮਹਿਸੂਸ ਹੋਈ?

ਆਪ ਨੂੰ ਦੱਸ ਦਿੰਨੇ ਹਾਂ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਨਿੱਚੇ ਜਾ ਰਿਹਾ ਹੈ ਜਿਸ ਕਾਰਣ ਪੰਜਾਬ ਦੇ ਕਈ ਸੂਬੇ ਡਾਰਕ ਜੋਨ (ਖਤਰੇ ਦੇ ਪੱਧਰ) ਤੇ ਆ ਗਏ ਹਨ। ਜੇਕਰ ਸਮਾਂ ਰਹਿੰਦਿਆਂ ਸਰਕਾਰਾਂ ਵੱਲੋ ਇਸ ਜਮੀਨੀ ਪਾਣੀ ਦੇ ਪੱਧਰ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀ ਜਦੋਂ ਪੰਜਾਬ ਨੁੰ ਰਾਜਸਥਾਨ ਘੋਸ਼ਿਤ ਕਰ ਦਿੱਤਾ ਜਾਵੇਗਾ ਅਤੇ ਬੱਚਾ-ਬੱਚਾ ਪਾਣੀ ਨੁੰ ਤਰਸੇਗਾ।

Tube Wells in Punjab ਪੰਜਾਬ ਵਿੱਚ ਪਾਣੀ ਦਾ ਪੱਧਰ ਕਿਉ ਗਿਰ ਰਿਹਾ ਹੈ ?

ਭਗਵੰਤ ਮਾਨ ਵੱਲੋ ਕਿਹਾ ਗਿਆ ਹੈ ਕਿ ਪਾਣੀ ਦਾ ਪੱਧਰ ਧੱਲੇ ਢਿੱਗਣ ਦਾ ਇੱਕ ਵੱਡਾ ਕਾਰਣ ਹੈ ਕਿਸਾਨਾਂ ਵੱਲੋ ਸਿੰਚਾਈ ਲਈ ਟਿਉਬਵੈਲਾਂ ਰਾਹੀ ਪਾਣੀ ਕੱਢਿਆ ਜਾਣਾ। ਝੋਣੇ ਦੀ ਫਸਲ ਲਈ ਲੱਖਾਂ ਮੀਟਰੀਕ ਟੱਨ ਪਾਣੀ ਦੀ ਜਰੂਰਤ ਹੁੰਦੀ ਹੈ ਅਤੇ ਪੰਜਾਬ ਦਾ ਕਿਸਾਨ ਸਿਰਫ ਕਣਕ ਅਤੇ ਝੋਣਾ ਹੀ ਲਗਾ ਰਿਹਾ ਹੈ। ਇਸ ਤਰਾਂ ਹੋਰ ਖੇਤੀ ਦੇ ਬਦਲ ਨਾਂ ਹੋਣ ਕਾਰਨ ਮਜਬੂਰਨ ਕਿਸਾਨਾਂ ਨੂੰ ਝੋਣਾ ਲਗਾਉਣਾ ਪੈ ਰਿਹਾ ਹੈ ਅਤੇ ਪਾਣੀ ਦਾ ਪੱਧਰ ਗਿਰ ਰਿਹਾ ਹੈ।

ਪੰਜਾਬ ਵਿੱਚ ਨਹਿਰੀ ਪਾਣੀ ਕਿੰਨਾ ਵਰਤਿਆ ਜਾਂਦਾ ਹੈ ?

ਪੰਜਾਬ ਵਿੱਚ ਅਜੇ ਤੱਕ ਸਿਰਫ 33 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਬਾਕੀ 67 ਫੀਸਦੀ ਪਾਣੀ ਨੂੰ ਪੰਜਾਬ ਐਵੇਂ ਹੀ ਜਾਣ ਦਿੰਦਾ ਹੈ ਇਸ ਤਰਾਂ ਜੇਕਰ ਪੰਜਾਬ ਆਪਣੇ ਨਹਿਰੀ ਪਾਣੀ ਦੀ ਵਰਤੋਂ ਨੂੰ 60 ਫੀਸਦੀ ਤੱਕ ਵਧਾ ਦਿੰਦਾ ਹੈ ਤਾਂ ਜਲਦ ਹੀ ਪੰਜਾਬ ਵਿੱਚ ਲੱਗੇ 14 ਲੱਖ ਟਿਊਬਵੈਲਾਂ ਵਿੱਚੋਂ 4 ਲੱਖ ਟਿੂਬਵੈੱਲ ਬੰਦ ਹੋ ਸਕਦੇ ਹਨ ਜਿਸ ਨਾਲ ਪਾਣੀ ਦੀ ਬੱਚਤ ਵਿੱਚ ਹੋਰ ਮਦਦ ਮਿਲੇਗੀ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ