Russia News LIVE: ਪੁਤਿਨ ਨੇ ਕਿਹਾ ਪਿੱਠ ਪਿੱਛੇ ਛੁਰਾ ਮਾਰਨ ਵਾਲੇ ਬਖਸ਼ੇ ਨਹੀਂ ਜਾਣਗੇ, ਕੌਣ ਹੈ Yevgeny Prighozin ਜਿਸਨੇ ਰੂਸ ਦੀ ਤਖ਼ਤ ਪਲਟ ਦੀ ਕੋਸ਼ਿਸ਼ ਕੀਤੀ ਹੈ।

Russia-Ukraine War LIVE Update: ਵੈਗਨਰ ਗਰੁੱਪ ਵਲੋਂ ਬਗਾਵਤ ਦੀ ਘੋਸ਼ਣਾ ਕਰ ਦਿਤੀ ਹੈ ਅਤੇ ਹਾਲਾਤ ਇਹ ਬਣੇ ਹੋਏ ਨੇ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪੂਰੇ ਦੇਸ਼ ਨੂੰ ਸੰਬੋਧਨ ਕਰਨਾ ਪਿਆ।ਰਾਸ਼ਟਰਪਤੀ ਪੁਤਿਨ ਨੇ ਆਪਣੇ ਭਾਸ਼ਣ ਵਿਚ ਰੂਸ ਦੇ ਲੋਕਾਂ ਨੂੰ ਕਿਹਾ, ਅਸੀਂ ਬਹੁਤ ਹੀ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿੱਥੇ ਸਾਡੇ ਵਿੱਚੋ ਹੀ ਲੋਕ ਸਾਡੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਨੇ ਵੈਗਨਰ ਗਰੁੱਪ ਦੇ ਪ੍ਰਮੁੱਖ ਦਾ ਬਿਨਾਂ ਨਾਂ ਲਏ ਕਿਹਾ ਕਿ ਜਿਹੜੇ ਲੋਕੀ ਦੇਸ਼ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਪਹੁੰਚਾਉਣਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਉਪਰ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਵੈਗਨਰ ਪ੍ਰਮੁੱਖ ਪ੍ਰਿਗੋਝਿਨ ਨੇ ਦਾਵਾ ਕੀਤਾ ਹੈ ਕਿ ਉਸਦੇ ਕੋਲ ਰੋਸਤੋਵ ਦੇ ਸਾਰੇ ਸੈਨਿਕ ਠਿਕਾਣਿਆਂ ਉਸਦੇ ਕਬਜ਼ੇ ਵਿੱਚ ਹਨ। ਕੌਣ ਹੈ ਇਹ Yevgeny Prighozin ਜਿਸਨੇ ਰੂਸ ਦੀ ਤਖ਼ਤ ਪਲਟ ਦੀ ਕੋਸ਼ਿਸ਼ ਕੀਤੀ ਹੈ। ਭਾਰੀ ਸੈਨਾ ਲੈਕੇ ਵੈਗਨਰ ਗਰੁੱਪ ਰੂਸ ਦੀ ਰਾਜਧਾਨੀ ਮਾਸਕੋ ਵੱਲ ਵੱਧ ਰਿਹਾ ਹੈ। ਇਸਨੂੰ ਰੋਕਣ ਦੇ ਲਈ ਰੂਸ ਦੀ ਫੌਜ ਨੇ ਵੀ ਕਮਰ ਕਸ ਲਈ ਹੈ ਅਤੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ।ਖ਼ਬਰ ਹੈ ਕੀ ਰੂਸੀ ਸ਼ਹਿਰ ਰਿਸਤੋਵ ਵਿਖੇ ਵੈਗਨਰ ਗਰੁੱਪ ਅਤੇ ਰੁੱਸ ਦੀ ਫੌਜ ਵਿਚਕਾਰ ਭਾਰੀ ਯੁੱਧ ਹੋਇਆ।

ਵੈਗਨਰ ਗਰੁੱਪ ਨੂੰ ਕਿਸੇ ਵੇਲੇ ਰੂਸ ਦੇ ਰਾਸ਼ਟਰਪਤੀ Valadimir Putin ਦੀ ਪ੍ਰਾਈਵੇਟ ਆਰਮੀ ਵੀ ਕਿਹਾ ਜਾਂਦਾ ਸੀ ਜਿਸਨੇ ਰੂਸੀ ਫੌਜ ਦੇ ਨਾਲ ਮਿਲਕੇ ਕਈ ਲੜਾਇਆ ਲੜੀ। ਹਾਲ ਦੀ ਘੜੀ ਇਹ ਯੂਕ੍ਰੇਨ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਮਾਰਨ ਦੀ ਸੁਪਾਰੀ ਲਈ ਹੈ। ਇਹੋ ਜਿਹਾ ਕਿ ਗਿਆ ਜਿਸ ਕਾਰਨ ਪੁਤਿਨ ਦਾ ਖਾਸਮਖਾਸ ਉਸਦੇ ਖ਼ਿਲਾਫ਼ ਹੋ ਗਿਆ।

Yevgeny Prighozin ਨੇ ਪੁਤਿਨ ਦੇ ਖਿਲਾਫ ਬਗਾਵਤ ਕਿਉਂ ਕੀਤੀ ?

ਕਿਸੇ ਵੇਲੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸੱਜਾ ਹੱਥ ਮੰਨੇ ਜਾਣ ਵਾਲੇ Yevgeny Prighozin ਦੇ ਰਿਸ਼ਤੇ ਇੰਨੇ ਖਰਾਬ ਕਿਉਂ ਹੋ ਗਏ ਕਿ ਹੁਣ ਉਹ ਇਕ ਦੁੱਜੇ ਦੇ ਜਾਨ ਦੇ ਵੈਰੀ ਬਣ ਗਏ । ਕਿਸੇ ਵੇਲੇ ਪੁਤਿਨ ਦਾ ਖਾਣਾ ਬਣਾਉਣ ਵਾਲਾ ਹੁਣ ਉਸਦੇ ਖੂਨ ਦਾ ਪਿਆਸਾ ਕਿਉਂ ਹੋ ਗਿਆ ਆਓ ਜਾਣਦੇ ਹਾਂ

ਦਰਅਸਲ ਵੈਗਨਰ ਗਰੁੱਪ ਜਿਸਦੇ ਕੋਲ ਲਗਭਗ 50000 ਦੇ ਕਰੀਬ ਪ੍ਰਾਈਵੇਟ ਆਰਮੀ ਹੈ ਅਤੇ ਉਸਦਾ ਦਬਦਬਾ ਰੂਸ ਵਿੱਚ ਲਗਾਤਾਰ ਵੱਧ ਰਿਹਾ ਹੈ। ਇਸੇ ਕਾਰਨ ਰੂਸ ਦੇ ਫੌਜੀ ਪ੍ਰਮੁੱਖਾਂ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਹੋ ਨਾ ਹੋ ਇਹ ਗਰੁੱਪ ਤਾਕਤ ਏਨੀ ਜ਼ਿਆਦਾ ਹਾਸਲ ਕਾਰ ਲਵੇ ਕਿ ਇਸਨੂੰ ਰੋਕਣਾ ਮੁਸ਼ਕਿਲ ਹੋ ਜਾਵੇ । ਇਸੇ ਕਰਕੇ ਰੁੱਸੀ ਫੌਜ ਦੇ ਪ੍ਰਮੁੱਖ ਨੇ ਇਸ ਵਗਨੋਰ ਗਰੁੱਪ ਦੇ ਪਰ ਕੁਤਰਨ ਦਾ ਫੈਸਲਾ ਲਿਆ।

ਗੱਲ ਇਸੇ ਸਾਲ ਦੀ ਸ਼ੁਰੂਆਤ ਵਿੱਚ ਰੂਸ ਯੂਕ੍ਰੇਨ ਯੁੱਧ ਦੀ ਹੈ ਜਿੱਥੇ ਰੂਸੀ ਫੌਜ ਦੇ ਕਮਾਂਡਰ ਨੇ ਜਾਣਬੁੱਝ ਕੇ ਵੈਗਨਰ ਗਰੁੱਪ ਦੇ ਲੜਕਿਆਂ ਨੂੰ ਇਹੋ ਜੇਹੇ ਇਲਾਕਿਆਂ ਵਿੱਚ ਲੜਾਈ ਲਈ ਭੇਜਿਆ ਜਿੱਥੇ ਵਿਰੋਧੀ ਫੌਜ ਕੋਲ ਅਸਲ ਬਾਰੂਦ ਬਹੁਤ ਮਾਤਰਾ ਵਿਚ ਮੌਜੂਦ ਸੀ। ਪਲਾਨ ਮੁਤਾਬਿਕ ਵੈਗਨਰ ਗਰੁੱਪ ਦੇ ਲੜਾਕੇ ਉਸ ਇਲਾਕੇ ਵਿੱਚ ਜਾਂਦੇ ਅਤੇ ਮਾਰੇ ਜਾਂਦੇ। ਦੂਜੇ ਪਾਸੇ ਇਸ ਗਰੁੱਪ ਦੇ ਲੜਕਿਆਂ ਨੂੰ ਰੂਸੀ ਫੌਜ ਦੇ ਮੁਕਾਬਲੇ ਬਹੁਤ ਘੱਟ ਅਸਲਾ ਬਾਰੂਦ ਅਤੇ ਰਾਸ਼ਨ ਦਿੱਤਾ ਜਾਂਦਾ ਜਿਸ ਨਾਲ ਇਹ ਲੜਾਈ ਵਿੱਚ ਹਾਰਦੇ ਚਲੇ ਗਏ। ਇਕ ਦਿਨ ਵੈਗਨਰ ਗਰੁੱਪ ਦੇ ਕੈਂਪ ਉਪਰ ਮਿਸਾਇਲ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਕਈ ਵਗਨਰ ਗਰੁੱਪ ਦੇ ਕਈ ਲੜਾਕੇ ਮਾਰੇ ਗਏ।

Yevgeny Prighozin ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਰੂਸ ਦੇ ਖਿਲਾਫ ਬਗਾਵਤ ਦਾ ਬਿਗੁਲ ਵਜਾ ਦਿੱਤਾ ਅਤੇ ਰੂਸ ਦੀ ਸਰਕਾਰ ਨੂੰ ਉਸਦੇ ਰਕਸ਼ਾ ਮੰਤਰੀ ਅਤੇ ਰੱਖਿਆ ਪ੍ਰਮੁੱਖ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਰੱਖੀ। ਜਦੋਂ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤਾਂ Yevheny prighozin ਨੇ ਰੂਸ ਦੇ ਰੋਸਤਰੋਵ ਸ਼ਹਿਰ ਵਿਖੇ ਸੈਨਾ ਦੇ ਹੈਡਕਵਾਟਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਦਾਵਾ ਕੀਤਾ ਕਿ ਉਸਨੇ ਸੈਨਾ ਦੇ ਹੈਡਕਵਾਟਰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਕੌਣ ਹੈ ਇਹ Yevgeny Prighozin ?

Yevgeny Prighozin ਅਤੇ ਪੁਤਿਨ ਦਾ ਜਨਮ ਇਕੋ ਸ਼ਹਿਰ ਲੇਲਿਨਗ੍ਰਾਗ ਵਿੱਚ ਹੋਇਆ ਸੀ। ਇਸ ਸ਼ਹਿਰ ਦਾ ਹੁਣ ਸੇਂਟ ਪੀਟਰਸਬਰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਉਹ ਛੋਟਾ ਸੀ ਤਾਂ, ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।ਉਸਦੀ ਮਾਂ ਇਕ ਛੋਟੇ ਜਿਹੇ ਹਸਪਤਾਲ ਵਿੱਚ ਕੰਮ ਕਰਦੀ ਸੀ। ਪ੍ਰਿਗੋਜ਼ਿਨ ਸਕੂਲ ਖਤਮ ਹੋਣ ਤੋਂ ਬਾਅਦ ਸ਼ਹਿਰ ਦੇ ਗੁੰਡਿਆ ਬਦਮਾਸ਼ਾਂ ਨਾਲ ਰੱਲ ਕੇ ਲੁੱਟ ਖੋਹ ਕਰਨ ਲਗ ਪਿਆ।

ਸੋਵੀਅਤ ਸੰਘ ਵਿੱਚ Yevgeny Prighozin ਇਕ ਲੁਟੇਰਾ ਸੀ।

ਸੋਵੀਅਤ ਸੰਘ ਦੌਰਾਨ Yevgeny ਛੋਟੀ ਮੋਟੀ ਲੁੱਟ ਖੋਹ ਕਰਦਾ ਹੁੰਦਾ ਸੀ। ਇਕ ਸ਼ਾਮ ਦੀ ਗੱਲ ਹੈ ਜਦੋਂ ਇਕ ਕੁੜੀ ਆਪਣੇ ਕੰਮ ਤੋਂ ਬਾਅਦ ਘਰ ਲਈ ਆ ਰਹੀ ਸੀ ਤਾਂ ਯੇਵਗੇਨੀ ਅਤੇ ਉਸਦੇ ਸਾਥੀ ਨੇ ਉਸ ਕੋਲੋ ਸਿਗਰਟ ਮੰਗੀ ਅਤੇ ਜਿਵੇਂ ਹੈ ਕੁੜੀ ਦਾ ਧਿਆਨ ਭਟਕਿਆ ਤਾਂ ਉਸਨੇ ਇਸ ਕੁੜੀ ਨੂੰ ਗਰਦਨ ਤੋਂ ਫ਼ੜ ਲਿਆ ਅਤੇ ਮਾਰਕੇ ਬੇਹੋਸ਼ ਕਰ ਲਿਆ। ਇਸ ਤੋਂ ਬਾਅਦ ਇਸਨੇ ਉਸਦੀਆਂ ਕੰਨਾਂ ਦੀਆਂ ਵਾਲਿਆਂ ਅਤੇ ਪਰਸ ਲੈ ਲਏ। ਇਸ ਤਰ੍ਹਾਂ ਉਸਨੇ ਇਹੋ ਜਹੀ ਕਈ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ।

Yevgeny ਨੂੰ ਹੋਈ 13 ਸਾਲ ਦੀ ਜੇਲ

ਜਦੋਂ ਇਸਦੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਸ਼ਹਿਰ ਵਿੱਚ ਵੱਧ ਗਈਆਂ ਤਾਂ ਇਹ ਪੁਲਸ ਦੇ ਨਿਸ਼ਾਨੇ ਉਪਰ ਆ ਗਿਆ ਅਤੇ ਪੁਲਿਸ ਨੇ ਇਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਕ ਦਿਨ ਇਹ ਪੁਲਸ ਦੇ ਅੜਿਕੇ ਛੱਡ ਗਿਆ ਅਤੇ ਅਦਾਲਤ ਨੇ ਇਸਨੂੰ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸੋਵੀਅਤ ਸੰਘ ਦੇ ਟੁਟਣ ਤੋਂ ਬਾਅਦ ਇਸਨੂੰ 9 ਸਾਲ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।

Yevgeny ਨੇ ਲਾਈ Hotdog ਦੀ ਰੇਹੜੀ

ਜੇਲ ਤੋਂ ਰਿਹਾ ਹੋਣ ਤੋਂ ਬਾਅਦ ਕੋਈ ਹੋਰ ਕਮਕਾਰ ਨਾ ਮਿਲਣ ਕਾਰਨ ਇਸਨੇ ਹੋਟਡੋਗ ਦੀ ਰੇਹੜੀ ਲਗਾ ਲਈ। ਇਸਦਾ ਇਹ ਕੰਮ ਚਲ ਪਿਆ ਅਤੇ ਇਸਦੀ ਚੰਗੀ ਕਮਾਈ ਸ਼ੁਰੂ ਹੋ ਗਈ। ਇਸਨੇ ਆਪਣੇ ਇਕ ਇੰਟਰਵਿਊ ਵਿੱਚ ਦਸਿਆ ਕਿ ਇਸਨੂੰ ਇਕ ਦਿਨ ਵਿੱਚ 1000 ਰੂਬਲ ਦੀ ਕਮਾਈ ਹੋ ਜਾਂਦੀ ਸੀ ਜਿਸ ਨੂੰ ਕਿ ਉਸਦੀ ਮਾਂ ਗਿਣ ਵੀ ਨਹੀਂ ਸਕਦੀ ਸੀ।

Yevgeny ਨੇ ਖੋਲ੍ਹਿਆ ਹੋਟਲ ਤੇ ਪੁਤਿਨ ਨਾਲ ਮੁਲਾਕਾਤ।

ਜਦੋਂ ਹੋਟਡੋਗ ਤੋਂ ਉਸਨੂੰ ਚੰਗੀ ਕਮਾਈ ਸ਼ੁਰੂ ਹੋ ਗਈ ਤਾਂ ਇਸਨੇ ਹੌਲੀ ਹੌਲੀ ਕੇਟਰਿੰਗ ਦੇ ਧੰਦੇ ਵਿੱਚ ਆ ਗਿਆ। 1995 ਵਿੱਚ ਉਸਨੇ ਫੈਸਲਾ ਕੀਤਾ ਕਿ ਉਹ ਹੁਣ ਆਪਣਾ ਰੈਸਟੋਰੈਂਟ ਖੋਲ੍ਹੇਗਾ। ਇਸਦੇ ਲਈ ਪ੍ਰਿਗੋਜ਼ਿਨ ਨੇ ਬ੍ਰਿਟਿਸ਼ ਹੋਟਲ ਚੇਨ ਦੇ ਮਾਲਕ ਟੋਨੀ ਗੀਅਰ ਨਾਲ ਮੁਲਾਕਤ ਕੀਤੀ। ਪ੍ਰਿਗੋਜ਼ਿਨ ਬਹੁਤ ਹੀ ਸਵਾਦ ਖਾਣਾ ਬਣਾਉਂਦਾ ਸੀ ਉਸਦੇ ਖਾਣੇ ਦੀ ਤਾਰੀਫ਼ ਇਨੀ ਹੋਣ ਲੱਗੀ ਕਿ ਸ਼ਹਿਰ ਦੇ ਵੱਡੇ ਵੱਡੇ ਕਾਰੋਬਾਰੀ, ਅਫਸਰ, ਅਤੇ ਸਿਆਸਤਦਾਨ ਆਉਣ ਲਗ ਪਏ। ਇਸੇ ਸਮੇਂ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਜੋਂ ਉਸ ਸਮੇਂ ਪੀਟਰਸਬਰਗ ਸ਼ਹਿਰ ਦੇ ਮੇਅਰ ਸਨ। ਇਸ ਤਰ੍ਹਾਂ ਪੁਤਿਨ ਦਾ ਯੇਵਗੇਂਜੀ ਦੇ ਹੋਟਲ ਵਿੱਚ ਆਉਣਾ ਜਾਣਾ ਆਮ ਹੋ ਗਿਆ ਅਤੇ ਉਸਦੀ ਯਾਰੀ ਪੁਤਿਨ ਨਾਲ ਚੰਗੀ ਪੈ ਗਈ ਸੀ।

ਪੁਤਿਨ ਨਾਲ ਨਜ਼ਦੀਕੀ ਅਤੇ ਸਰਕਾਰੀ ਠੇਕੇ ਮਿਲਣੇ ਸ਼ੁਰੂ।

ਜਦੋਂ ਵਲਾਦੀਮੀਰ ਪੁਤਿਨ ਰਾਸ਼ਟਰਪਤੀ ਬਣੇ ਤਾਂ ਆਪਣੀ ਦੋਸਤੀ ਦਾ ਫਾਇਦਾ ਚੁੱਕ ਕੇ ਉਸਨੇ ਸਰਕਾਰੀ ਪ੍ਰੋਗਰਾਮਾਂ ਵਿੱਚ ਕੇਟਰਿੰਗ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਰੂਸ ਵਿਚ ਕੋਈ ਸਰਕਾਰੀ ਮਹਿਮਾਨ ਆਉਂਦਾ ਤਾਂ ਉਸਦੇ ਖਾਂ ਪੀਣ ਦਾ ਸਾਰਾ ਇੰਤਜ਼ਾਮ yevgengy ਹੀ ਸੰਭਾਲਦਾ। ਇਸ ਤਰੀਕੇ ਨਾਲ ਪਉੜੀ ਪਉੜੀ ਕਰਕੇ Yevgeny ਤਰੱਕੀ ਕਰਦਾ ਗਿਆ ਅਤੇ ਇਕ ਦਿਨ ਉਸਨੇ ਮਾਸਕੋ ਦੇ ਇਕ ਸਕੂਲ ਦਾ 1 ਬਿਲੀਅਨ ਰੂਬਲ ਦਾ ਸਰਕਾਰੀ ਠੇਕਾ ਹਾਸਿਲ ਕਰ ਲਿਆ।

Wagnor Group ਕਿਵੇਂ ਬਣਿਆ ?

ਜਦੋਂ 9 ਸਾਲ ਯੇਵਗੈਨੀ ਜੇਲ ਵਿੱਚ ਸੀ ਤਾਂ ਉਸਦੀ ਯਾਰੀ ਜੇਲ ਵਿੱਚ ਕਈ ਨਾਮਚੀਨ ਬਦਮਾਸ਼ਾਂ ਨਾਲ ਹੋ ਗਈ। ਇਥੋਂ ਹੀ ਉਸਨੂੰ ਖਿਆਲ ਆਇਆ ਕਿਉਂ ਨਾਂ ਇਨਾ ਗੁੰਡਿਆਂ ਬਦਮਾਸ਼ਾਂ ਦੀ ਟੋਲੀ ਬਣਾਕੇ ਸਰਕਾਰ ਦਾ ਸਾਥ ਦਿੱਤਾ ਜਾਵੇ ਅਤੇ ਮੋਟੇ ਪੈਸੇ ਕਮਾਏ ਜਾਣ। ਇਸ ਮਕਸਦ ਨਾਲ ਉਸਨੇ ਜੇਲ ਤੋਂ ਬਾਹਰ ਆਉਣ ਤੋਂ ਬਅਦ ਵੀ ਇਨਾ ਬਦਮਾਸ਼ਾਂ ਦੇ ਸੰਪਰਕ ਵਿੱਚ ਰਿਹਾ। ਉਨ੍ਹਾਂ ਨੂੰ ਇਕੱਠੇ ਕਰਕੇ ਇਸਨੇ ਖੁਫੀਆ ਤਰੀਕੇ ਨਾਲ ਸਰਕਾਰ ਵਿੱਚ ਆਪਣੀ ਜਗ੍ਹਾ ਬਣਾਈ। ਕਿਉ ਜੋ ਹੁਨ ਪੁਤਿਨ ਉਸਦਾ ਯਾਰ ਬਣ ਗਿਆ ਸੀ ਤਾਂ ਇਸਨੇ ਆਪਣੀ ਸਾਰੀ ਯੋਜਨਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸੀ ਅਤੇ ਆਪਣੀ ਪ੍ਰਾਈਵੇਟ ਆਰਮੀ ਬਣਾ ਲਈ ਜਿਸਨੇ ਪੁਤਿਨ ਲਈ ਕਈ ਜੰਗਾਂ ਵਿੱਚ ਭਾਗ ਲਿਆ ਅਤੇ ਉਸਨੂੰ ਜਿੱਤਣ ਵਿੱਚ ਅਹਿਮ ਯੋਗਦਾਨ ਦਿੱਤਾ।

ਕ੍ਰੀਮੀਆ ਅਤੇ ਸੀਰੀਆ ਵਿੱਚ ਵੈਗਨਰ ਗਰੁੱਪ ਦੀ ਅਹਿਮ ਭੂਮਿਕਾ

2014 ਵਿੱਚ ਜਦੋਂ ਰੂਸ ਨੇ ਕ੍ਰੀਮੀਆ ਉਪਰ ਚੜਾਈ ਕਰ ਦਿੱਤੀ ਅਤੇ ਉਸ ਉਪਰ ਕਬਜ਼ਾ ਕਰ ਲਿਆ। ਇਸ ਜਿੱਤ ਵਿੱਚ ਸੱਭ ਤੋਂ ਵੱਡਾ ਹੱਥ ਸੀ Yevgeny ਦੀ wagnor group ਦਾ ਜਿਸਨੇ ਉਥੇ ਜਾਕੇ ਕਤਲੋਗਾਰਦ ਮਚਾਈ ਅਤੇ ਸਾਰਾ ਸ਼ਹਿਰ ਤਬਾਹ ਕਰ ਦਿੱਤਾ। ਇਸ ਗਰੁੱਪ ਤੇ ਇਹ ਵੀ ਇਲਜ਼ਾਮ ਲੱਗੇ ਸੀ ਕਿ ਇਸਨੇ ਉੱਥੇ ਕਈ ਲੋਕਾਂ ਦੀ ਬੜੀ ਬੇਰਹਿਮੀ ਨਾਲ ਹੱਤਿਆ, ਸਮੂਹਿਕ ਬਲਾਤਕਾਰ ਅਤੇ ਲੁੱਟਾਂ ਖੋਹਾਂ ਕੀਤੀਆਂ। ਪਰ ਸਰਕਾਰੀ ਦਬਾਅ ਹੇਠ ਇਹ ਸਾਰੇ ਦੋਸ਼ਾਂ ਨੂੰ ਅੱਖੋਂ ਓਹਲੇ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਜਦੋਂ ਸੀਰੀਆ ਵਿੱਚ ਗ੍ਰਹਿ ਯੁੱਧ ਸ਼ੁਰੂ ਹੋਇਆ ਤਾਂ ਉਸ ਸਮੇਂ ਦੇ ਸ਼ਾਸ਼ਕ ਬਸ਼ਰ ਅਲ ਅਸਦ ਦੀ ਸਹਾਇਤਾ ਲਈ ਅਤੇ ਫੌਜ ਨੂੰ ਰਾਸ਼ਨ ਪਾਣੀ ਪਹੁੰਚਾਉਣ ਲਈ ਸਰਕਾਰੀ ਠੇਕਾ ਇਸ ਗਰੁੱਪ ਨੂੰ ਹਾਸਲ ਹੋਇਆ। ਏਥੇ ਵੀ ਆਕੇ ਇਸ ਗਰੁੱਪ ਨੇ ਬੜੀ ਹੀ ਬੇਰਹਿਮੀ ਨਾਲ ਵਿਰੋਧੀਆਂ ਨੂੰ ਮਰ ਸੁਟਿਆ ਅਤੇ ਸੀਰੀਆ ਵਿੱਚ ਗ੍ਰਹਿ ਯੁੱਧ ਸ਼ਾਂਤ ਕਰਵਾਇਆ।

Yevgeny ਰੂਸ ਦੀ ਸਰਕਾਰ ਦੀ ਅੱਖ ਵਿੱਚ ਰੜਕਣ ਲੱਗਾ।

ਜਦੋਂ ਰੂਸ ਦੇ ਫੌਜੀ ਪ੍ਰਮੁੱਖਾਂ ਨੇ Yevgeny ਦੀ ਵੱਧਦੀ ਹੋਈ ਤਾਕਤ ਵੇਖੀ ਤਾਂ ਉਹ ਇਸ ਤੋਂ ਘਬਰਾ ਗਏ ਅਤੇ ਉਨ੍ਹਾਂ ਨੂੰ ਇਹ ਦਰ ਸਤਾਉਣ ਲੱਗਾ ਕਿ ਹੋ ਨਾ ਹੋ ਮੌਕਾ ਵੇਖ ਕੇ ਇਹ ਸਾਡੇ ਖਿਲਾਫ ਹੀ ਨਾ ਲੜਾਈ ਸ਼ੁਰੂ ਕਰ ਦੇਵੇ ਇਸ ਤਰ੍ਹਾਂ ਫੌਜ ਨੇ ਇਸ ਗਰੁੱਪ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸਦਾ ਸਹਿਯੋਗ ਦੇਣਾ ਬੰਦ ਕਰ ਦਿੱਤਾ। ਯੂਕ੍ਰੇਨ ਵਿੱਚ ਇਸ ਗਰੁੱਪ ਦੀ ਅਣਦੇਖੀ ਸਾਫ ਵੇਖੀ ਜਾ ਸਕਦੀ ਹੈ। ਯੂਕ੍ਰੇਨ ਯੁੱਧ ਵਿੱਚ ਜਾਣਬੁੱਝ ਕੇ ਰੂਸੀ ਫੌਜ ਵਲੋਂ ਇਸ ਗਰੁੱਪ ਨੂੰ ਖਾਣ ਪੀਣ ਤੋਂ ਲੈਕੇ ਅਸਲਾ ਬਾਰੂਦ ਤੱਕ ਇਸਦੀ ਸਪਲਾਈ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਮੁਸ਼ਕਿਲ ਮੋਰਚਿਆਂ ਉਪਰ ਜਾਣਬੁੱਝ ਕੇ ਇਸ ਗਰੁੱਪ ਦੇ ਲੜਾਕੂਆਂ ਨੂੰ ਭੇਜਿਆ ਜਾਂਦਾ ਤਾਂ ਕਿ ਇਸ ਗਰੁੱਪ ਦੇ ਬੰਦੇ ਜਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਮਰਨ ਅਤੇ ਇਸਦੀ ਸ਼ਕਤੀ ਕਮਜ਼ੋਰ ਹੋ ਜਾਵੇ।

ਕਿ Yevgany ਇਸ ਤਖ਼ਤਾ ਪਲਟ ਵਿੱਚ ਕਾਮਯਾਬ ਹੋ ਜਾਏਗਾ।

ਇਕ ਕਹਾਵਤ ਮਸ਼ਹੂਰ ਹੈ ਕਿ ਅਣਜਾਣੇ ਵਿੱਚ ਬਣੇ ਦੁਸ਼ਮਣ ਨਾਲੋਂ ਦੋਸਤ ਤੋਂ ਦੁਸ਼ਮਣ ਬਣਨ ਵਾਲੇ ਕੋਲੋ ਡਰ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਉਸਨੂੰ ਤੁਹਾਡੀਆਂ ਤਾਕਤਾਂ ਅਤੇ ਕਮਜ਼ੋਰੀਆਂ ਦੋਵਾਂ ਦਾ ਹੈ ਪਤਾ ਹੁੰਦਾ ਹੈ। ਇਸ ਲਈ ਇਸ ਸਮੇਂ ਵੈਗਨਰ ਗਰੁੱਪ ਰੂਸ ਲਈ ਬੜੀ ਮੁਸੀਬਤ ਬਣਿਆ ਹੋਇਆ ਹੈ। ਵੇਖਦੇ ਹਾਂ ਕਿ ਯੇਵਗਨੀ ਤਖ਼ਤਾ ਪਲਟਣ ਵਿੱਚ ਕਾਮਯਾਬ ਹੁੰਦਾ ਹੈ ਯ ਪੁਤਿਨ yevgany ਨੂੰ ਠੱਲ ਪਾਉਣਗੇ। ਹੋਰ ਅੱਪਡੇਟ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ