New Chief Secretary Punjab: ਕੌਣ ਹਨ ਪੰਜਾਬ ਦੇ 42 ਨਵੇਂ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ?

New Chief Secretary Punjab : ਅੱਜ ਸੋਮਵਾਰ ਪੰਜਾਬ ਸਰਕਾਰ ਵੱਲੋਂ ਨਵੇਂ ਚੀਫ ਸਕੱਤਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। 1993 ਬੈਚ ਦੇ ਆਈਏਐਸ ਅਧਿਕਾਰੀ ਸ੍ਰੀ ਅਨੁਰਾਗ ਵਰਮਾ 1 ਜੁਲਾਈ ਤੋਂ ਪ੍ਰਮੁੱਖ ਸਕੱਤਰ ਦਾ ਕੰਮ ਕਾਰ ਸੰਭਾਲਣਗੇ। ਨਵੇਂ ਹੁਕਮਾਂ ਅਨੁਸਾਰ ਸ੍ਰੀ ਵਰਮਾ ਪ੍ਰਮੁੱਖ ਸਕੱਤਰ ਪਰਸੋਨਲ ਅਤੇ ਵਿਜੀਲੈਂਸ ਵਜੋਂ ਵਾਧੂ ਚਾਰਜ ਵੀ ਸੰਭਾਲਣਗੇ।ਇਸ ਤੋਂ ਪਹਿਲਾ ਮੌਜੂਦਾ ਪ੍ਰਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ 30 ਜੂਨ ਨੂੰ ਰਿਟਾਇਰ ਹੋਣ ਜਾ ਰਹੇ ਹਨ।ਸ੍ਰੀ ਅਨੁਰਾਗ ਵਰਮਾ ਉਨ੍ਹਾਂ ਦੀ ਜਗ੍ਹਾ ਪੰਜਾਬ ਦਾ ਕੰਮ ਵੇਖਣਗੇ। ਆਓ ਜਾਣਦੇ ਹਾਂ ਇਸ ਅਧਿਕਾਰੀ ਬਾਰੇ।

https://twitter.com/PunjabGovtIndia/status/1673324592067145732?t=LNCm5V3Wz98JSBvK42wUhQ&s=19https://twitter.com/PunjabGovtIndia/status/1673324592067145732?t=LNCm5V3Wz98JSBvK42wUhQ&s=19

New Chief Secretary Punjab ਅਨੁਰਾਗ ਵਰਮਾ ਦੀ ਮੌਜੂਦਾ ਤਾਇਨਾਤੀ

ਸ੍ਰੀ ਵਰਮਾ ਇਸ ਸਮੇਂ ਵਧੀਕ ਮੁੱਖ ਸਕੱਤਰ (ਗ੍ਰਹਿ, ਉਦਯੋਗ ਅਤੇ ਵਣਜ, ਕਾਨੂੰਨੀ ਅਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ) ਵਜੋਂ ਤਾਇਨਾਤ ਹਨ।

ਅਨੁਰਾਗ ਵਰਮਾ ਦਾ ਪਰਿਵਾਰ ਅਤੇ ਪੜ੍ਹਾਈ

ਅਨੁਰਾਗ ਵਰਮਾ ਨੇ ਪਟਿਆਲਾ ਜਿਲ੍ਹੇ ਦੇ ਚਲੈਲਾ ਪਿੰਡ ਵਿੱਚ ਇੱਕ ਮਾਧਿਅਮ ਵਰਗ ਪਰਿਵਾਰ ਵਿੱਚ ਜਨਮ ਲਿਆ। ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਪੜ੍ਹੇ ਲਿਖੇ ਪਰਿਵਾਰ ਵਿਚ ਜਨਮ ਲੈਣ ਕਾਰਨ ਅਨੁਰਾਗ ਵਰਮਾ ਦਾ ਝੁਕਾਅ ਵੀ ਸ਼ੁਰੂ ਤੋਂ ਪੜ੍ਹਾਈ ਵਿੱਚ ਹੀ ਰਿਹਾ। ਪੰਜਾਬ ਦੇ ਟਾਪ ਦੇ ਇੰਜੀਨੀਅਰ ਕਾਲਜ ਥਾਪਰ ( ਪਟਿਆਲਾ ) ਤੋਂ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਦੀ ਡਿਗਰੀ ਹਾਸਲ ਕੀਤੀ। ਅਨੁਰਾਗ ਵਰਮਾ 1993 ’ਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ. ਏ. ਐੱਸ.) ਦੀ ਪ੍ਰੀਖਿਆ ’ਚ ਦੇਸ਼ ਭਰ ’ਚੋਂ ਸੱਤਵੇਂ ਸਥਾਨ ਉਤੇ ਆਏ ਸਨ।

SGPC ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ, ਬੀਬੀ ਜਾਗੀਰ ਕੌਰ ਨੇ CM ਮਾਨ ਦੇ ਨਾਂਅ ਚੋਂ ਹਟਵਾਇਆ ‘ਸਿੰਘ’ ਸ਼ਬਦ

ਕੌਣ ਹੈ Yevgeny Prighozin ਜਿਸਨੇ ਰੂਸ ਦੀ ਤਖ਼ਤ ਪਲਟ ਦੀ ਕੋਸ਼ਿਸ਼ ਕੀਤੀ ਹੈ।

ਲੋਕ ਹੋਏ ਸੌਖੇ : ਇਹ ਟੋਲ ਪਲਾਜ਼ਾ ਵੀ ਹੋਣ ਜਾ ਰਹੇ ਹਨ ਬੰਦ!

ਅਨੁਰਾਗ ਵਰਮਾ ਦਾ ਕੈਰੀਅਰ

ਅਨੁਰਾਗ ਵਰਮਾ ਕਈ ਵਾਰੀ ਬਠਿੰਡਾ, ਲੁਧਿਆਣਾ ਅਤੇ ਜਲੰਧਰ ਵਰਗੇ ਵੱਡੇ ਜਿਲ੍ਹਿਆਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਵਜੋਂ ਆਪਣੀਆ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਸ਼੍ਰੀ ਅਨੁਰਾਗ ਵਰਮਾ ਨੇ ਮਾਲ ਵਿਭਾਗ ਵਿੱਚ ਵਿਸ਼ੇਸ਼ ਸਕੱਤਰ, ਆਬਕਾਰੀ ਅਤੇ ਕਰ ਕਮਿਸ਼ਨਰ ਅਤੇ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਰਗੇ ਮਹੱਤਵਪੂਰਨ ਅਹੁਦਿਆਂ ਉਪਰ ਕੰਮ ਕੀਤਾ।

ਅਨੁਰਾਗ ਵਰਮਾ ਦੀ ਉਪਲੱਬਧੀਆਂ

ਮਨਰੇਗਾ ਦਾ ਕੰਮ ਪਾਰਦਰਸ਼ੀ ਕੀਤਾ।

ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਰਹਿੰਦਿਆਂ ਅਨੁਰਾਗ ਵਰਮਾ ਵਲੋਂ ਮਗਨਰੇਗਾ ਸਕੀਮ ਨੂੰ ਪਾਰਦਰਸ਼ੀ ਅਤੇ ਸੌਖਾ ਕੀਤਾ ਜਿਸ ਨਾਲ ਪਿੰਡਾਂ ਵਿੱਚ ਰੋਜ਼ਗਾਰ ਮਿਲਣਾ ਸੌਖਾ ਹੋਇਆ

ਫਰਦ ਕੇਂਦਰ ਅਤੇ ਰਜਿਸਟਰੀਆਂ ਆਨਲਾਈਨ ਕਾਰਵਾਈਆਂ।

ਵਿਸ਼ੇਸ਼ ਸਕੱਤਰ ਮਾਲ ਰਹਿੰਦਿਆਂ ਪੰਜਾਬ ਭਰ ਵਿੱਚ ਫਰਦ ਕੇਂਦਰ ਖੋਲ੍ਹੇ ਜਿਸ ਨਾਲ ਲੋਕਾਂ ਨੂੰ ਫਰਦਾਂ ਅਤੇ ਜ਼ਮੀਨ ਦੇ ਹੋਰ ਦਸਤਾਵੇਜਾਂ ਨੂੰ ਲੈਣ ਲਈ ਪਟਵਾਰੀ ਜਾਂ ਕਿਸੇ ਉੱਚ ਅਫਸਰ ਦੀ ਮਿੰਨਤ ਤਰਲਾ ਕਰਨ ਦੀ ਲੋੜ ਖਤਮ ਕਰ ਦਿੱਤੀ। ਇਸ ਤੋਂ ਇਲਾਵਾ ਜਿਹੜਾ ਆਪਣੀ ਜ਼ਮੀਨ ਦਾ ਰਿਕਾਰਡ ਤੁਸੀ ਆਨਲਾਈਨ ਵੇਖ ਸਕਦੇ ਹੋ ਉਸਦਾ ਕੰਪਿਉਟਰੀਕਨ ਦਾ ਸਿਹਰਾ ਇਸੇ ਆਈ ਏ ਐਸ ਅਧਿਕਾਰੀ ਅਨੁਰਾਗ ਵਰਮਾ ਦੇ ਸਿਰ ਬੱਝਦਾ ਹੈ।

ਟੈਕਸ ਭਰਨ ਦੇ ਕੰਮ ਨੂੰ ਸੌਖਾ ਕੀਤਾ।

ਸੂਬੇ ਦਾ ਮਾਲੀਆ ਕਿਵੇਂ ਵਧਾਉਣਾ ਹੈ ਉਹ ਇਸ ਸਕਸ਼ ਨੂੰ ਚੰਗੀ ਤਰ੍ਹਾਂ ਪਤਾ ਹੈ। ਆਬਕਾਰੀ ਅਤੇ ਕਰ ਕਮਿਸ਼ਨਰ ਦੇ ਅਹੁਦੇ ਤੇ ਰਹਿੰਦਿਆਂ ਇਨ੍ਹਾਂ ਨੇ ਆਪਣੀ ਕਾਰਜ ਕੁਸ਼ਲਤਾ ਸਦਕਾ ਪੰਜਾਬ ਦਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਲਈ ਕਰ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੁਖਾਲਾ ਤੇ ਪਾਰਦਰਸ਼ੀ ਬਣਾਇਆ।

ਭਗਵੰਤ ਮਾਨ ਨੇ ਅਨੁਰਾਗ ਵਰਮਾ ਨੂੰ ਹੀ ਕਿਉਂ ਪ੍ਰਮੁੱਖ ਸਕੱਤਰ ਲਗਾਇਆ ?

ਪੰਜਾਬ ਸਰਕਾਰ ਇਸ ਸਮੇਂ ਗੰਭੀਰ ਵਿਤ ਸੰਕਟ ਤੋਂ ਜੂਝ ਰਹੀ ਹੈ। ਇਸ ਔਖੀ ਘੜੀ ਵਿੱਚ ਉਸਨੂੰ ਇੱਕ ਇਹੋ ਜਿਹੇ ਅਫਸਰ ਦੀ ਲੋੜ ਹੈ ਜੌ ਉਸਨੂੰ ਇਸ ਔਖੀ ਘੜੀ ਵਿੱਚੋ ਕੱਢ ਸਕੇ। ਇਸ ਕੰਮ ਵਿੱਚ ਜਿਸ ਇੰਸਾਨ ਦੀ ਮਹਾਰਤ ਹਾਸਲ ਹੈ ਉਹ ਹਨ ਸ੍ਰੀ ਅਨੁਰਾਗ ਵਰਮਾ ਆਈ ਏ ਐਸ। ਜੀ ਹਾਂ ਆਬਕਾਰੀ ਅਤੇ ਕਰ ਕਮਿਸ਼ਨਰ ਦੇ ਅਹੁਦੇ ਤੇ ਰਹਿੰਦਿਆਂ ਇਨ੍ਹਾਂ ਨੇ ਆਪਣੀ ਕਾਰਜ ਕੁਸ਼ਲਤਾ ਸਦਕਾ ਪੰਜਾਬ ਦਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਲਈ ਉਨ੍ਹਾਂ ਨੂੰ ਮੁੜ੍ਹ ਪੰਜਾਬ ਦਾ ਖ਼ਜ਼ਾਨਾ ਭਰਨ ਲਈ ਇਸ ਅਹਿਮ ਅਹੁਦੇ ਤੇ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੀ ਮੇਹਨਤ ਕਾਰਜਕੁਸ਼ਲਤਾ ਅਤੇ ਕੁੱਝ ਨਵਾਂ ਕਰਨ ਦੀ ਉਨ੍ਹਾਂ ਦੀ ਲਗਨ ਸਦਕਾ ਉਨ੍ਹਾਂ ਨੂੰ ਇਹ ਅਹੁਦਾ ਮਿਲਿਆ ਹੈ।

ਅਨੁਰਾਗ ਵਰਮਾ ਪੰਜਾਬ ਦਾ ਬੇੜਾ ਪਾਰ ਲਗਾ ਪਾਉਣਗੇ?

ਕਿ ਅਨੁਰਾਗ ਵਰਮਾ ਪ੍ਰਮੁੱਖ ਸਕੱਤਰ ਰਹਿੰਦਿਆਂ ਪੰਜਾਬ ਦੀ ਬੇੜੀ ਨੂੰ ਪਾਰ ਲਗਾ ਸਕਣਗੇ ਕੀ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Comment

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ